’ਤੇ ਜਾਉ:
- ਲੈਕਚਰ ਹਾਲ
- ਹੁਨਰ ਅਤੇ ਸਿਮਿਊਲੇਸ਼ਨ ਪ੍ਰਯੋਗਸ਼ਾਲਾਵਾਂ (ਅਰਥਾਤ ਲੈਬਾਂ)
- ਕੰਪਿਊਟਰ ਲੈਬ
- ਆਡੀਓ ਵਿਜ਼ੂਅਲ ਏਡਜ਼ ਕਮਰਾ
- ਬਹੁਮੰਤਵੀ ਹਾਲ
- ਪੁਸਤਕਾਲਾ
- ਸਕੂਲ ਆਵਾਜਾਈ
- ਫੈਕਲਟੀ ਰੂਮ
- 100 ਬਿਸਤਰਿਆਂ ਵਾਲਾ ਹਸਪਤਾਲ
- ਸਬੰਧਿਤ ਹਸਪਤਾਲ
ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਨਵੀਂ ਦਿੱਲੀ ਵਿੱਚ ਇੰਡੀਅਨ ਨਰਸਿੰਗ ਕੌਂਸਲ, ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫਰੀਦਕੋਟ, ਪੰਜਾਬ, ਅਤੇ ਪੰਜਾਬ ਨਰਸਿਜ਼ ਰਜਿਸਟ੍ਰੇਸ਼ਨ ਕੌਂਸਲ, ਮੋਹਾਲੀ ਦੁਆਰਾ ਨਿਯੰਤ੍ਰਿਤ ਕੀਤੇ ਅਨੁਸਾਰ ਨਰਸਿੰਗ ਵਿੱਚ ਬੈਚਲਰ ਆਫ਼ ਸਾਇੰਸ (BScN), ਪੋਸਟ ਬੇਸਿਕ BScN ਡਿਗਰੀ, ਅਤੇ ਇਕ ਜਨਰਲ ਨਰਸਿੰਗ ਅਤੇ ਮਿੱਡਵਿਫ਼ਰੀ (GNM) ਡਿਪਲੋਮਾ ਪ੍ਰਦਾਨ ਕਰਨ ਲਈ ਪੂਰੀ ਤਰ੍ਹਾਂ ਨਾਲ ਲੈਸ ਹੈ। ਸਾਡੇ ਕਲਾਸਰੂਮਾਂ ਦੇ ਵਾਤਾਵਰਨ ਨੂੰ ਮੈਡੀਕਲ ਸਿਖਲਾਈ ਲਈ ਤਿਆਰ ਕੀਤਾ ਗਿਆ ਹੈ।
ਕੈਂਪਸ ਵਿੱਚ ਸਿੱਖਿਆ ਦੀਆਂ ਸਹੂਲਤਾਂ ਵਿੱਚ ਸ਼ਾਮਲ ਹਨ:
ਲੈਕਚਰ ਹਾਲ

ਸਾਡੇ ਕੋਲ ਸਿੱਖਣ ਲਈ ਨੌਂ ਵਧੀਆ ਹਵਾਦਾਰ ਕਲਾਸਰੂਮ ਹਨ। ਅਧਿਆਪਕ ਵਿਦਿਆਰਥੀਆਂ ਨੂੰ ਸਿੱਖਣ ਵਿੱਚ ਮਦਦ ਕਰਨ ਲਈ ਬਲੈਕਬੋਰਡ ਅਤੇ ਪ੍ਰੋਜੈਕਟਰ ਵਰਗੇ ਸਾਧਨਾਂ ਦੀ ਵਰਤੋਂ ਕਰਦੇ ਹਨ।
ਹੁਨਰ ਅਤੇ ਸਿਮਿਊਲੇਸ਼ਨ ਪ੍ਰਯੋਗਸ਼ਾਲਾਵਾਂ (ਅਰਥਾਤ ਲੈਬਾਂ)
ਕਾਲਜ ਦੇ ਵਿਦਿਆਰਥੀਆਂ ਨੂੰ ਵਿਹਾਰਕ, ਹੱਥੀਂ-ਸਿੱਖਣ ਦੇ ਤਜ਼ਰਬੇ ਪ੍ਰਦਾਨ ਕਰਦਾ ਹੈ। ਇਹ ਨੇੜੇ ਦੇ ਹਸਪਤਾਲ ਵਿੱਚ ਅਸਲ-ਸੰਸਾਰ ਅਭਿਆਸ ਵਿੱਚ ਅੱਗੇ ਵਧਣ ਤੋਂ ਪਹਿਲਾਂ, ਸਿਮਿਊਲੇਸ਼ਨ ਲੈਬਾਂ ਦੇ ਰੂਪ ਵਿੱਚ ਸ਼ੁਰੂ ਹੁੰਦੇ ਹਨ।
ਕੁੱਲ ਮਿਲਾ ਕੇ, ਕਾਲਜ ਦੀਆਂ ਪੰਜ ਲੈਬਾਂ ਹਨ। ਉਨ੍ਹਾਂ ਵਿੱਚ ਸ਼ਾਮਲ ਹਨ:
ਨਰਸਿੰਗ ਫਾਊਂਡੇਸ਼ਨ (ਜਿਸ ਵਿੱਚ ਬਾਲਗ ਸਿਹਤ ਨਰਸਿੰਗ ਅਤੇ ਵਿਕਸਤ ਨਰਸਿੰਗ ਸਮੇਤ) ਲੈਬ

ਕਮਿਊਨਿਟੀ ਸਿਹਤ ਨਰਸਿੰਗ ਲੈਬ

ਪੋਸ਼ਣ ਲੈਬ

ਔਬਸਟੈੱਟ੍ਰਿਕਸ ਅਤੇ ਗਾਇਨੀਕੌਲੋਜੀ ਨਰਸਿੰਗ ਲੈਬ

ਬਾਲ ਸਿਹਤ ਨਰਸਿੰਗ ਲੈਬ

ਅਨੈਟਮੀ ਲੈਬ

ਉਪਰੋਕਤ ਲੈਬਾਂ ਦਾ ਮਕਸਦ ਵਾਸਤਵਿਕ ਦੁਨੀਆ ਦੀਆਂ ਸਥਿਤੀਆਂ ਦੀ ਨਕਲ ਕਰਨਾ ਹੈ, ਜਿਵੇਂ ਕਿ ਗੰਭੀਰ ਦੇਖਭਾਲ ਯੂਨਿਟਾਂ ਵਿੱਚ ਕੰਮ ਕਰਨਾ ਜਾਂ ਪੇਂਡੂ ਸੈਟਿੰਗਾਂ ਵਿੱਚ। ਉਹ ਲੋੜੀਂਦੇ ਸਿਖਲਾਈ ਦੇ ਸਾਧਨਾਂ ਨਾਲ ਲੈਸ ਹਨ ਜਿਵੇਂ ਕਿ:
- ਪ੍ਰਦਰਸ਼ਨੀ ਬਿਸਤਰੇ
- ਡਮੀਜ਼ (ਅਰਥਾਤ ਪੁਤਲੇ)
- ਵਾਸ਼-ਬੇਸਿਨ
- ਵੈਂਟੀਲੇਟਰ ਮਾਡਲ
- ਮਾਨੀਟਰ
- ਕੰਪਿਊਟਰ
- ਕਮਿਊਨਿਟੀ ਦੇ ਨਕਸ਼ੇ
- ਖਾਣਾ ਪਕਾਉਣ ਦਾ ਸਾਮਾਨ
ਅਤੇ ਹੋਰ।
ਇਨ੍ਹਾਂ ਲੈਬਾਂ ਵਿੱਚ, ਵਿਦਿਆਰਥੀ ਸਿੱਖਦੇ ਹਨ:
- ਟਿਊਬ ਫੀਡਿੰਗ ਦਾ ਪ੍ਰਸ਼ਾਸਨ
- ਟ੍ਰੇਕੀਔਸਟਮੀ
- ਗੈਸਟਰੌਸਟਮੀ
- ਇੰਟਰਾਵੀਨਸ (IV) ਇੰਜੈਕਸ਼ਨ
- ਇੰਟਰਾਮਸਕਿਊਲਰ ਇੰਜੈਕਸ਼ਨ (IMI)
- ਮੁਢਲੀ ਜੀਵਨ ਸਹਾਇਤਾ (BLS)
- ਨਵਜੰਮੇ ਦੀ ਪੁਨਰਸੁਰਜੀਤੀ
ਅਤੇ ਹੋਰ ਬਹੁਤ ਕੁੱਝ।
ਕੰਪਿਊਟਰ ਲੈਬ

ਅਕਾਦਮਿਕ ਉਦੇਸ਼ਾਂ ਲਈ ਇੰਟਰਨੈੱਟ ਨਾਲ ਜੁੜੀ ਇਕ ਕੰਪਿਊਟਰ ਲੈਬ ਉਪਲਬਧ ਹੈ। ਵਿਦਿਆਰਥੀ ਖੋਜ ਅਤੇ ਹੋਮਵਰਕ ਅਸਾਈਨਮੈਂਟਾਂ ਲਈ ਕੰਪਿਊਟਰਾਂ ਦੀ ਵਰਤੋਂ ਕਰ ਸਕਦੇ ਹਨ।
ਆਡੀਓ ਵਿਜ਼ੂਅਲ ਏਡਜ਼ ਕਮਰਾ

ਸਿੱਖਿਆ ਦੀ ਸਹੂਲਤ ਲਈ, ਇਕ ਆਡੀਓ ਵਿਜ਼ੂਅਲ ਕਮਰਾ ਤਕਨੀਕੀ ਉਪਕਰਨਾਂ ਜਿਵੇਂ ਕਿ ਟੀਵੀ, ਪ੍ਰੋਜੈਕਟਰ, ਲੈਪਟਾਪ, ਇਕ ਫੋਟੋਕਾਪੀਅਰ ਅਤੇ ਹੋਰ ਸਾਧਨਾਂ ਨਾਲ ਲੈਸ ਹੈ ਤਾਂ ਜੋ ਇਕ ਆਧੁਨਿਕ ਵਿਦਿਅਕ ਵਾਤਾਵਰਨ ਪ੍ਰਦਾਨ ਕੀਤਾ ਜਾ ਸਕੇ। ਇਸ ਵਿੱਚ ਚਾਰਟ ਅਤੇ ਪੋਸਟਰ ਸਮੱਗਰੀ ਵੀ ਸ਼ਾਮਲ ਹੈ।
ਬਹੁਮੰਤਵੀ ਹਾਲ
ਇਕ ਬਹੁਮੰਤਵੀ ਹਾਲ ਦੀ ਵਰਤੋਂ ਇਮਤਿਹਾਨ ਕਰਵਾਉਣ, ਅਤੇ ਵਿਦਿਅਕ ਕਾਨਫਰੰਸਾਂ, ਵਰਕਸ਼ਾਪਾਂ ਜਾਂ ਹੋਰ ਸਮਾਗਮਾਂ ਦਾ ਆਯੋਜਨ ਕਰਨ ਲਈ ਕੀਤੀ ਜਾਂਦੀ ਹੈ।
ਪੁਸਤਕਾਲਾ

ਕਾਲਜ ਦੀ ਪੁਸਤਕਾਲਾ ਵਿਦਿਆਰਥੀਆਂ ਅਤੇ ਫੈਕਲਟੀ ਲਈ ਖੁੱਲ੍ਹੀ ਹੈ। ਇਸ ਵਿੱਚ ਅੱਪ-ਟੂ-ਡੇਟ ਕਿਤਾਬਾਂ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨਰਸਿੰਗ ਜਰਨਲ, ਮੈਗਜ਼ੀਨ, ਪ੍ਰਮੁੱਖ ਅਖਬਾਰ ਅਤੇ ਹੋਰ ਮੈਡੀਕਲ ਅਤੇ ਵਿਦਿਅਕ ਸਾਹਿਤ ਸ਼ਾਮਲ ਹਨ।
ਵਿਦਿਆਰਥੀ ਇਜਾਜ਼ਤ ਨਾਲ ਪੁਸਤਕਾਲਾ ਸਮੱਗਰੀ ਨੂੰ ਉਧਾਰ ’ਤੇ ਲੈ ਸਕਦੇ ਹਨ।
ਕਾਲਜ ਨੂੰ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫਰੀਦਕੋਟ ਦੀ ਈ-ਪੁਸਤਕਾਲਾ ਤੱਕ ਵੀ ਪਹੁੰਚ ਹੈ (ਜਿਸ ਨੂੰ HS LIBNET ਕਿਹਾ ਜਾਂਦਾ ਹੈ)।
ਸਕੂਲ ਆਵਾਜਾਈ

ਸਕੂਲੀ ਬੱਸਾਂ ਦੀ ਵਰਤੋਂ ਵਿਦਿਆਰਥੀਆਂ ਨੂੰ ਫੀਲਡ ਟ੍ਰਿੱਪ ਲਰਨਿੰਗ ਸੈਸ਼ਨਾਂ, ਪੇਂਡੂ ਸਿਹਤ ਦੇਖਭਾਲ ਪਹੁੰਚ, ਅਤੇ ਹੋਰ ਗਤੀਵਿਧੀਆਂ ਤੱਕ ਲੈ ਕੇ ਜਾਣ ਅਤੇ ਵਾਪਸ ਲਿਆਉਣ ਲਈ ਕੀਤੀ ਜਾਂਦੀ ਹੈ।
ਫੈਕਲਟੀ ਰੂਮ

ਫੈਕਲਟੀ ਨੂੰ ਸਮਰਪਿਤ ਕਮਰੇ ਅਤੇ ਦਫ਼ਤਰ ਉਪਲਬਧ ਕਰਵਾਏ ਗਏ ਹਨ। ਵਿਦਿਆਰਥੀ ਆਪਣੇ ਇੰਸਟ੍ਰਕਟਰਾਂ ਨਾਲ ਮੁਲਾਕਾਤਾਂ ਕਰ ਸਕਦੇ ਹਨ।
100 ਬਿਸਤਰਿਆਂ ਵਾਲਾ ਹਸਪਤਾਲ

ਇਕ ਵਾਸਤਵਿਕ, ਕਾਰਜਸ਼ੀਲ ਹਸਪਤਾਲ ਕਾਲਜ ਦੇ ਕੈਂਪਸ ਦੇ ਨਾਲ ਸਥਿਤ ਹੈ। ਇਸ ਵਿੱਚ 100 ਬਿਸਤਰੇ ਰੱਖਣ ਦੀ ਸਮਰੱਥਾ ਹੈ। ਇਸ ਨੂੰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ ਕਿਹਾ ਜਾਂਦਾ ਹੈ।
ਨਰਸਾਂ ਹਸਪਤਾਲ ਵਿੱਚ ਆਪਣਾ ਕਲਿਨਿਕਲ ਅਭਿਆਸ ਅਤੇ ਸਿਖਲਾਈ ਕਰਦੀਆਂ ਹਨ।
ਸਬੰਧਿਤ ਹਸਪਤਾਲ

ਕਈ ਵਾਰ, ਵਿਦਿਆਰਥੀਆਂ ਨੂੰ ਵਿਸ਼ੇਸ਼ ਹੁਨਰ ਸਿੱਖਣ ਲਈ ਜਾਂ ਵਿਦਿਆਰਥੀ-ਅਧਿਆਪਕ ਅਨੁਪਾਤ ਦੀ ਗੁਣਵੱਤਾ ਯਕੀਨੀ ਬਣਾਉਣ ਲਈ ਸਬੰਧਿਤ ਹਸਪਤਾਲਾਂ ਵਿੱਚ ਭੇਜਿਆ ਜਾਂਦਾ ਹੈ। ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਦੇ ਸਬੰਧਿਤ ਹਸਪਤਾਲ ਹਨ:
- ਦੁਆਬਾ ਹਸਪਤਾਲ, ਜਲੰਧਰ
- ਚਾਵਲਾ ਚਿਲਡ੍ਰਨ ਹਸਪਤਾਲ, ਜਲੰਧਰ
- ਵਿੱਦਿਆ ਸਾਗਰ ਮੈਂਟਲ ਹਸਪਤਾਲ, ਅੰਮ੍ਰਿਤਸਰ
- ਸਿਵਲ ਹਸਪਤਾਲ, ਨਵਾਂਸ਼ਹਿਰ
- ਪੰਜਾਬ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (PIMS), ਜਲੰਧਰ
- ਕਮਿਊਨਿਟੀ ਹੈਲਥ ਸੈਂਟਰ (CHC), ਬੰਗਾ
- ਕਮਿਊਨਿਟੀ ਹੈਲਥ ਸੈਂਟਰ (CHC), ਮੁਕੰਦਪੁਰ