• Skip to primary navigation
  • Skip to main content
  • Skip to footer

ਸਿੱਖੋ ਕਿ ਕਿਵੇਂ ਅਪਲਾਈ ਕਰਨਾ ਹੈ

  • English
  • ਪੰਜਾਬੀ

Search

Guru Nanak College of Nursing Dhahan-Kaleran, Punjab

Guru Nanak College of Nursing

  • ਹੋਮ
  • ਬਾਰੇ
    • ਸਾਡੀ ਕਹਾਣੀ
    • ਫੈਕਲਟੀ
  • ਪ੍ਰੋਗਰਾਮ
  • ਸਹੂਲਤਾਂ
    • ਸਿੱਖਿਆ ਦੀਆਂ ਸਹੂਲਤਾਂ
    • ਵਿਦਿਆਰਥੀਆਂ ਲਈ ਸਹੂਲਤਾਂ
    • ਹੋਸਟਲ ਦੀਆਂ ਸਹੂਲਤਾਂ
  • ਸੰਪਰਕ ਕਰੋ
ਤੁਸੀਂ ਇੱਥੇ ਹੋ: ਹੋਮ / ਪ੍ਰੋਗਰਾਮ / ਪੋਸਟ ਬੇਸਿਕ ਬੈਚਲਰ ਆਫ਼ ਸਾਇੰਸ ਇਨ ਨਰਸਿੰਗ (BScN)

ਪੋਸਟ ਬੇਸਿਕ ਬੈਚਲਰ ਆਫ਼ ਸਾਇੰਸ ਇਨ ਨਰਸਿੰਗ (BScN)

ਸੰਖੇਪ ਜਾਣਕਾਰੀ

(ਕਿਸੇ ਵੀ ਆਈਟਮ ਦੇ ਵੇਰਵਿਆਂ ਦਾ ਵਿਸਤਾਰ ਕਰਨ ਲਈ ਉਸ ‘ਤੇ ਕਲਿੱਕ ਕਰੋ)

ਟਿਕਾਣਾ

ਢਾਹਾਂ-ਕਲੇਰਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪੰਜਾਬ

ਪ੍ਰੋਗਰਾਮ ਦੀ ਮਿਆਦ

2 ਸਾਲ (ਪ੍ਰਤੀ ਹਫ਼ਤੇ 40 ਘੰਟੇ, ਸਿਧਾਂਤ ਅਤੇ ਅਭਿਆਸ ਸਿਖਲਾਈ ਸਮੇਤ)।

ਦੋ-ਸਾਲਾ ਕਾਰਜਕ੍ਰਮ ਵਿੱਚ ਛੁੱਟੀਆਂ (ਕੁੱਲ 1 ਮਹੀਨਾ), ਨਾਲ ਹੀ ਇਮਤਿਹਾਨਾਂ ਤੋਂ ਪਹਿਲਾਂ ਤਿਆਰੀ ਕਰਨ ਲਈ ਛੁੱਟੀਆਂ (ਕੁੱਲ 10 ਦਿਨ) ਸ਼ਾਮਲ ਹਨ।

ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ (ਜੂਨ ਵਿੱਚ 20 ਦਿਨ ਅਤੇ ਦਸੰਬਰ ਅਤੇ ਜਨਵਰੀ ਦੇ ਆਸਪਾਸ 10 ਦਿਨਾਂ) ਵਿੱਚ ਵੰਡੀਆਂ ਜਾਂਦੀਆਂ ਹਨ।

ਸਮਾਂ-ਸਾਰਣੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਦੁਆਰਾ ਨਿਧਾਰਤ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ https://bfuhs.ac.in/nursing/nursing.asp ਵੇਖੋ।

ਪ੍ਰੋਗਰਾਮ ਦੀਆਂ ਤਾਰੀਖਾਂ

1 ਅਕਤੂਬਰ ਤੋਂ 30 ਸਤੰਬਰ, ਸਾਲਾਨਾ

ਪ੍ਰੋਗਰਾਮ ਦੀਆਂ ਫੀਸਾਂ

ਫੀਸਾਂ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਦੁਆਰਾ ਨਿਰਧਾਰਤ ਕੀਤੀਆਂ ਜਾਂਦੀਆ ਹਨ। ਵਧੇਰੇ ਜਾਣਕਾਰੀ ਲਈ ਕਿਰਪਾ ਕਰਕੇ https://bfuhs.ac.in/nursing/nursing.asp ਵੇਖੋ।

ਨੋਟ ਕਰੋ ਕਿ ਵਿਦਿਆਰਥੀਆਂ ਕੋਲ ਵਰਦੀਆਂ, ਹੋਸਟਲ ਵਿੱਚ ਰਹਿਣ, ਭੋਜਨ, ਆਵਾਜਾਈ, ਕਲਿਨਿਕਲ ਫੀਸਾਂ, ਲੈਬ ਫੀਸਾਂ, ਆਦਿ ਦਾ ਭੁਗਤਾਨ ਕਰਨ ਲਈ ਵਾਧੂ ਬਜਟ ਹੋਣਾ ਚਾਹੀਦਾ ਹੈ। ਇਹ ਫੀਸਾਂ ਟਿਊਸ਼ਨ ਵਿੱਚ ਸ਼ਾਮਲ ਨਹੀਂ ਹਨ।

ਪੇਸ਼ੇ-ਮਾਰਗ

ਸਟਾਫ ਨਰਸ, ਆਈ.ਸੀ.ਯੂ. ਨਰਸ, ਐਮਰਜੈਂਸੀ ਰੂਮ ਨਰਸ, ਉਦਯੋਗਿਕ ਨਰਸ, ਮਿਲਟਰੀ ਨਰਸ, ਜੂਨੀਅਰ ਮਨੋਵਿਗਿਆਨਕ ਨਰਸ, ਹੋਮ ਕੇਅਰ ਨਰਸ, ਟਰੈਵਲਿੰਗ ਨਰਸ, ਮਿੱਡਵਾਈਫ਼, ਨਰਸਿੰਗ ਸੁਪਰਵਾਈਜ਼ਰ, ਡਿਪਟੀ ਨਰਸਿੰਗ ਸੁਪਰਡੈਂਟ, ਇਗਜ਼ੈਕੇਟਿਵ ਨਰਸ, ਫੋਰੈਂਜ਼ਿਕ ਨਰਸ, ਕਾਨੂਨੀ ਸਲਾਹਕਾਰ ਨਰਸ, ਨਰਸਿੰਗ ਅਧਿਆਪਕ ਜਾਂ ਟਿਊਟਰ।

ਔਸਤ ਸ਼ੁਰੂਆਤੀ ਤਨਖਾਹ

₹10,000-15,000 ਪ੍ਰਤੀ ਮਹੀਨਾ

ਪੂਰਵ-ਸ਼ਰਤਾਂ

ਜਨਰਲ ਨਰਸਿੰਗ ਅਤੇ ਮਿੱਡਵਿਫਰੀ (GNM) ਸਰਟੀਫਿਕੇਟ।

ਸਟੇਟ ਨਰਸਿਜ਼ ਰਜਿਸਟ੍ਰੇਸ਼ਨ ਕੌਂਸਲ ਨਾਲ ਰਜਿਸਟਰਡ ਨਰਸਿਜ਼ ਐਂਡ ਰਜਿਸਟਰਡ ਮਿੱਡਵਾਈਵਜ਼ (RNRM) ਸ਼੍ਰੇਣੀ ਦੇ ਅਧੀਨ ਰਜਿਸਟ੍ਰੇਸ਼ਨ।

ਮਹੱਤਵਪੂਰਨ: ਕਿਰਪਾ ਕਰਕੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਦੀ ਵੈੱਬਸਾਈਟ ‘ਤੇ ਦਾਖਲੇ ਅਤੇ ਅਰਜ਼ੀ ਦੀਆਂ ਪੂਰੀਆਂ ਸ਼ਰਤਾਂ ਦੇਖੋ: https://bfuhs.ac.in/nursing/nursing.asp (ਤੁਸੀਂ ਇਸ ਵੈੱਬਸਾਈਟ ‘ਤੇ ਵੀ ਅਰਜ਼ੀ ਦੇ ਸਕਦੇ ਹੋ)। ਦਾਖਲੇ ਲਈ ਇਕ ਪ੍ਇਮਤਿਹਾਨ ਦੀ ਲੋੜ ਹੁੰਦੀ ਹੈ।

ਅਰਜ਼ੀ ਦੀ ਆਖਰੀ ਤਾਰੀਖ

ਇੰਡੀਅਨ ਨਰਸਿੰਗ ਕਾਉਂਸਲ (INC) ਦੁਆਰਾ ਜਾਰੀ ਕੀਤੇ ਕਾਰਜਕ੍ਰਮਾਂ ਦੇ ਅਧਾਰ ਤੇ, ਸਾਲ ਦਰ ਸਾਲ ਬਦਲਦਾ ਹੈ।

ਜਿਸ ਸਾਲ ਤੁਸੀਂ ਅਰਜ਼ੀ ਦੇ ਰਹੇ ਹੋ, ਉਸ ਸਾਲ ਨਾਲ ਸਬੰਧਿਤ ਅਰਜ਼ੀ ਦੇ ਪੂਰੇ ਵੇਰਵਿਆਂ ਲਈ ਕਿਰਪਾ ਕਰਕੇ https://bfuhs.ac.in/postbasic23/main.aspx ਵੇਖੋ (“ਪ੍ਰਾਸਪੈਕਟਸ” ਅਤੇ “ਮਹੱਤਵਪੂਰਨ ਤਾਰੀਖਾਂ” ‘ਤੇ ਕਲਿੱਕ ਕਰੋ)। ਜਾਂ, ਇਹ ਪੰਨਾ ਦੇਖੋ: https://bfuhs.ac.in/nursing/nursing.asp

ਨੋਟ: ਸਾਨੂੰ ਸਿੱਧੇ ਤੌਰ ‘ਤੇ ਅਰਜ਼ੀਆਂ ਪ੍ਰਾਪਤ ਨਹੀਂ ਹੁੰਦੀਆਂ ਹਨ। ਸਾਰੇ ਬਿਨੈਕਾਰਾਂ ਨੂੰ ਫਰੀਦਕੋਟ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈੱਲਥ ਸਾਇੰਸਿਜ਼ ਦੁਆਰਾ ਅਪਲਾਈ ਕਰਨਾ ਚਾਹੀਦਾ ਹੈ।

ਦਾਖਲੇ ਦੀ ਆਖਰੀ ਤਾਰੀਖ

ਇੰਡੀਅਨ ਨਰਸਿੰਗ ਕਾਉਂਸਲ (INC) ਦੁਆਰਾ ਜਾਰੀ ਕੀਤੇ ਕਾਰਜਕ੍ਰਮਾਂ ਦੇ ਅਧਾਰ ਤੇ, ਸਾਲ ਦਰ ਸਾਲ ਬਦਲਦਾ ਹੈ। ਉੱਪਰ ਨੋਟ ਵੇਖੋ।

ਰਿਹਾਇਸ਼

ਵਿਕਲਪਿਕ, ਕੈਂਪਸ ਵਿੱਚ ਰਿਹਾਇਸ਼

ਡਿਗਰੀ ਪ੍ਰਦਾਨ ਕਰਨ ਵਾਲੀਆਂ ਸੰਸਥਾਵਾਂ

ਫਰੀਦਕੋਟ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼, ਮੋਹਾਲੀ ਵਿੱਚ ਪੰਜਾਬ ਨਰਸਿਜ਼ ਰਜਿਸਟ੍ਰੇਸ਼ਨ ਕੌਂਸਲ ਅਤੇ ਨਵੀਂ ਦਿੱਲੀ ਵਿੱਚ ਇੰਡੀਅਨ ਨਰਸਿੰਗ ਕੌਂਸਲ

ਉਪਲਬਧ ਸੀਟਾਂ

25

ਨੋਟ: ਕੁਝ ਸੀਟਾਂ ਖਾਸ ਉਮੀਦਵਾਰਾਂ ਲਈ ਰਾਖਵੀਆਂ ਹਨ (ਜਿਵੇਂ ਕਿ ਵਿਸ਼ੇਸ਼ ਜਾਤੀਆਂ ਜਾਂ ਕਬੀਲਿਆਂ ਤੋਂ)। ਇਹ ਸਰਕਾਰੀ ਨਿਯਮਾਂ ਅਨੁਸਾਰ ਹੈ।

ਗਰੈਜੂਏਸ਼ਨ ਲਈ ਸ਼ਰਤਾਂ

ਹਰੇਕ ਕੋਰਸ ਜਾਂ ਵਿਸ਼ੇ ਲਈ ਸਿਧਾਂਤ ਵਿੱਚ ਘੱਟੋ-ਘੱਟ 80% ਹਾਜ਼ਰੀ (ਗੈਰਹਾਜ਼ਰੀ ਦੀ ਕਿਸਮ ਦੀ ਪਰਵਾਹ ਕੀਤੇ ਬਿਨਾਂ)। ਇਮਤਿਹਾਨ ਲਈ ਲੋੜੀਂਦਾ ਹੈ।

ਹਰੇਕ ਪਰੈਕਟੀਕਲ ਖੇਤਰ ਵਿੱਚ 100% ਹਾਜ਼ਰੀ ਜ਼ਰੂਰੀ ਹੈ।

ਇਮਤਿਹਾਨਾਂ ਅਤੇ ਕੋਰਸਾਂ ਵਿੱਚ ਘੱਟੋ-ਘੱਟ 50% (ਸੀ ਗ੍ਰੇਡ) ਪ੍ਰਾਪਤ ਕੀਤੇ (ਅੰਗਰੇਜ਼ੀ ਅਤੇ ਚੋਣਵੇਂ ਵਿਸ਼ਿਆਂ ਲਈ 40%)।

ਉਮਰ ਸਬੰਧੀ ਸ਼ਰਤਾਂ

ਕੋਈ ਨਹੀਂ

ਵਿਆਹੁਤਾ ਸਥਿਤੀ ਸਬੰਧੀ ਸ਼ਰਤਾਂ

ਕੋਈ ਨਹੀਂ

ਸਿਹਤ ਸਬੰਧੀ ਸ਼ਰਤਾਂ

ਡਾਕਟਰੀ ਤੌਰ ‘ਤੇ ਤੰਦਰਸਤ, ਹੈਪੇਟਾਈਟਸ-ਬੀ ਟੀਕਾਕਰਨ, ਕੋਵਿਡ-19 ਟੀਕਾਕਰਨ। ਟੈਟਨਸ ਅਤੇ ਹੋਰ ਸੰਚਾਰੀ ਬਿਮਾਰੀਆਂ ਦੇ ਟੀਕੇ ਲਗਾਉਣ ਦੀ ਵੀ ਸਿਫਾਰਸ਼ ਕੀਤੀ ਜਾਂਦੀ ਹੈ।

ਪ੍ਰੋਗਰਾਮ ਦਾ ਵੇਰਵਾ

ਪੋਸਟ ਬੇਸਿਕ ਬੈਚਲਰ ਆਫ਼ ਸਾਇੰਸ ਇਨ ਨਰਸਿੰਗ (BScN) ਨੂੰ ਜਨਰਲ ਨਰਸਿੰਗ ਐਂਡ ਮਿੱਡਵਿਫਰੀ (GNM) ਪ੍ਰੋਗਰਾਮ ਵਿੱਚ ਪ੍ਰਾਪਤ ਕੀਤੇ ਗਏ ਬੁਨਿਆਦੀ ਸਰਟੀਫਿਕੇਟ ਨੂੰ ਅੱਪਗ੍ਰੇਡ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਉਮੀਦਵਾਰਾਂ ਨੂੰ ਉਨ੍ਹਾਂ ਦੀ ਪੂਰੀ ਅੰਡਰਗਰੈਜੂਏਟ ਡਿਗਰੀ ਪ੍ਰਦਾਨ ਕਰਦਾ ਹੈ। ਇਹ ਹੋਰ ਸਿਹਤ ਸੰਭਾਲ ਅਹੁਦਿਆਂ ਲਈ ਦਰਵਾਜ਼ੇ ਖੋਲ੍ਹਦਾ ਹੈ, ਜਿਵੇਂ ਕਿ ਪ੍ਰਬੰਧਨ ਅਤੇ ਸੁਪਰਵਾਈਜ਼ਰੀ ਭੂਮਿਕਾਵਾਂ, ਆਦਿ ਵਿੱਚ।

ਗਰੈਜੂਏਟਾਂ ਨੂੰ ਸਟੇਟ ਨਰਸਿਜ਼ ਰਜਿਸਟ੍ਰੇਸ਼ਨ ਕੌਂਸਲ ਨਾਲ ਰਜਿਸਟਰਡ ਨਰਸਿਜ਼ ਐਂਡ ਰਜਿਸਟਰਡ ਮਿੱਡਵਾਈਵਜ਼ (RNRM) ਸ਼੍ਰੇਣੀ ਦੇ ਅਧੀਨ ਰਜਿਸਟਰ ਕੀਤਾ ਜਾਵੇਗਾ। ਉਨ੍ਹਾਂ ਨੂੰ ਹਸਪਤਾਲਾਂ, ਮੈਡੀਕਲ ਕਲਿਨਿਕਾਂ, ਕੇਅਰ ਹੋਮਜ਼ ਅਤੇ ਪੇਂਡੂ ਆਊਟਰੀਚ ਪ੍ਰੋਗਰਾਮਾਂ ਵਿੱਚ ਨਰਸਿੰਗ ਵਿੱਚ ਅਭਿਆਸ ਕਰਨ ਲਈ ਮਨਜ਼ੂਰੀ ਦਿੱਤੀ ਜਾਵੇਗੀ।

ਇਹ ਪ੍ਰੋਗਰਾਮ ਸਿਧਾਂਤਕ ਅਤੇ ਪਰੈਕਟੀਕਲ ਸਿਖਲਾਈ ਦਾ ਸੰਤੁਲਿਤ ਮਿਸ਼ਰਣ ਪ੍ਰਦਾਨ ਕਰਦਾ ਹੈ, ਹਾਲਾਂਕਿ ਪਰੈਕਟੀਕਲ ਦੇ ਘੰਟੇ ਸਿਧਾਂਤਕ ਘੰਟਿਆਂ ਨਾਲੋਂ ਲਗਭਗ ਦੁੱਗਣੇ ਹੁੰਦੇ ਹਨ। ਕੋਰਸ ਮਨੁੱਖਤਾ, ਕਲਾ ਅਤੇ ਵਿਗਿਆਨ ਦੇ ਵਿਸ਼ਿਆਂ ਨੂੰ ਫੈਲਾਉਂਦੇ ਹਨ।

ਜੇਕਰ ਗਰੈਜੂਏਟ ਚਾਹੁਣ ਤਾਂ ਆਪਣੀ ਮਾਸਟਰ ਆਫ਼ ਸਾਇੰਸ ਇਨ ਨਰਸਿੰਗ (MScN) ਦੀ ਡਿਗਰੀ ਲਈ ਪੜ੍ਹਾਈ ਕਰਨਾ ਚੁਣ ਸਕਦੇ ਹਨ।

ਪ੍ਰੋਗਰਾਮ ਦਾ ਸਿਲੇਬਸ

ਸਾਲ 1

  1. ਨਰਸਿੰਗ ਫਾਊਂਡੇਸ਼ਨ
  2. ਪੋਸ਼ਣ ਅਤੇ ਖੁਰਾਕ ਵਿਗਿਆਨ
  3. ਬਾਇਓਕੈਮਿਸਟਰੀ ਅਤੇ ਬਾਇਓਫਿਜ਼ਿਕਸ
  4. ਮਨੋਵਿਗਿਆਨ
  5. ਮਾਤਰੀ ਨਰਸਿੰਗ
  6. ਬਾਲ ਸਿਹਤ ਨਰਸਿੰਗ
  7. ਮਾਈਕਰੋਬਾਇਔਲੋਜੀ
  8. ਮੈਡੀਕਲ ਅਤੇ ਸਰਜੀਕਲ ਨਰਸਿੰਗ
  9. ਅੰਗਰੇਜ਼ੀ (ਯੋਗਤਾ)

ਪਰੈਕਟੀਕਲ

  • ਮੈਡੀਕਲ ਅਤੇ ਸਰਜੀਕਲ ਨਰਸਿੰਗ
  • ਮਾਤਰੀ ਨਰਸਿੰਗ
  • ਬਾਲ ਸਿਹਤ ਨਰਸਿੰਗ

ਸਾਲ 2

  1. ਸਮਾਜ ਸ਼ਾਸਤਰ
  2. ਕਮਿਊਨਿਟੀ ਸਿਹਤ ਨਰਸਿੰਗ
  3. ਮਾਨਸਿਕ ਸਿਹਤ ਨਰਸਿੰਗ
  4. ਨਰਸਿੰਗ ਵਿੱਦਿਆ ਨਾਲ ਜਾਣ-ਪਛਾਣ
  5. ਨਰਸਿੰਗ ਪ੍ਰਸ਼ਾਸਨ ਨਾਲ ਜਾਣ-ਪਛਾਣ
  6. ਨਰਸਿੰਗ ਖੋਜ ਅਤੇ ਅੰਕੜਿਆਂ ਦੀ ਜਾਣ-ਪਛਾਣ

ਪਰੈਕਟੀਕਲ

  • ਕਮਿਊਨਿਟੀ ਸਿਹਤ ਨਰਸਿੰਗ
  • ਮਾਨਸਿਕ ਸਿਹਤ ਨਰਸਿੰਗ
  • ਖੋਜ ਪ੍ਰੋਜੈਕਟ

ਨੋਟ:

ਅਨੈਟਮੀ, ਫਿਜ਼ੀਔਲੋਜੀ, ਫਾਰਮਾਕੌਲੋਜੀ ਅਤੇ ਪੈਥੌਲੋਜੀ ਦੀ ਸਿਖਲਾਈ ਨੂੰ ਕਲਿਨਿਕਲ ਵਿਸ਼ਿਆਂ ਨਾਲ ਜੋੜਿਆ ਜਾਵੇਗਾ।

Footer

ਢਾਹਾਂ-ਕਲੇਰਾਂ ਵਿੱਚ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਪੰਜਾਬ ਸਰਕਾਰ, ਮੋਹਾਲੀ ਵਿੱਚ ਪੰਜਾਬ ਨਰਸਿਜ਼ ਰਜਿਸਟ੍ਰੇਸ਼ਨ ਕੌਂਸਲ ਅਤੇ ਨਵੀਂ ਦਿੱਲੀ ਵਿੱਚ ਇੰਡੀਅਨ ਨਰਸਿੰਗ ਕੌਂਸਲ ਨਾਲ ਸਬੰਧਿਤ ਅਤੇ ਮਾਨਤਾ ਪ੍ਰਾਪਤ ਹੈ। BScN, ਪੋਸਟ ਬੇਸਿਕ BScN ਅਤੇ MScN ਡਿਗਰੀਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ, ਪੰਜਾਬ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਕੁੱਝ ਲੱਭ ਰਹੇ ਹੋ?

  • ਬਾਰੇ
  • ਪ੍ਰੋਗਰਾਮ
  • ਫੈਕਲਟੀ
  • ਨਰਸਿੰਗ ਸਕੂਲ ਬਰਸਰੀਆਂ ਅਤੇ ਸਕਾਲਰਸ਼ਿਪਾਂ
  • ਸਾਡੇ ਨਾਲ ਸੰਪਰਕ ਕਰੋ

ਸਾਡੀਆਂ ਭੈਣ ਸੰਸਥਾਵਾਂ

  • ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ
  • ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ
  • ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ
  • ਗੁਰੂ ਨਾਨਕ ਪੈਰਾਮੈਡੀਕਲ ਕਾਲਜ

ਖੁੱਲ੍ਹੇ ਰਹਿਣ ਦਾ ਸਮਾਂ (ਘੰਟੇ)

ਸਾਡਾ ਸੁਰੱਖਿਅਤ ਕੈਂਪਸ ਰੋਜ਼ਾਨਾ ਸਵੇਰੇ 9:00 ਵਜੇ ਤੋਂ ਦੁਪਹਿਰੋਂ ਬਾਅਦ 3:30 ਵਜੇ ਤੱਕ ਰਜਿਸਟਰਡ ਸਟਾਫ਼ ਅਤੇ ਵਿਦਿਆਰਥੀਆਂ ਲਈ ਖੁੱਲ੍ਹਾ ਰਹਿੰਦਾ ਹੈ।

ਮਹਿਮਾਨ ਸਵੇਰੇ 9:00 ਵਜੇ ਤੋਂ ਦੁਪਹਿਰੋਂ ਬਾਅਦ 3:30 ਵਜੇ ਦੇ ਵਿਚਕਾਰ ਮੀਟਿੰਗ ਲਈ ਮੁਲਾਕਾਤ ਬੁੱਕ ਕਰ ਸਕਦੇ ਹਨ।

ਸਾਨੂੰ ਫੇਸਬੁੱਕ (Facebook) 'ਤੇ ਲੱਭੋ

Guru Nanak College of Nursing Dhahan-Kaleran, Punjab

ਕਾਪੀਰਾਈਟ© 2026 · ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ-ਕਲੇਰਾਂ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ, +91 76960-80260

  • English
  • ਪੰਜਾਬੀ