ਗੁਣਵੱਤਾ ਵਾਲੇ ਵਿਦਿਆਰਥੀ-ਕੇਂਦਰਿਤ ਨਰਸਿੰਗ ਵਿੱਦਿਆ ਪ੍ਰੋਗਰਾਮ
ਪ੍ਰੋਗਰਾਮਾਂ ਨੂੰ ਪੰਜਾਬ ਸਰਕਾਰ, ਮੋਹਾਲੀ ਵਿੱਚ ਪੰਜਾਬ ਨਰਸਿਜ਼ ਰਜਿਸਟ੍ਰੇਸ਼ਨ ਕੌਂਸਲ ਅਤੇ ਨਵੀਂ ਦਿੱਲੀ ਵਿੱਚ ਇੰਡੀਅਨ ਨਰਸਿੰਗ ਕੌਂਸਲ ਦੁਆਰਾ ਮਾਨਤਾ ਪ੍ਰਾਪਤ ਹੈ। ਫਰੀਦਕੋਟ ਵਿੱਚ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੁਆਰਾ BScN, ਪੋਸਟ ਬੇਸਿਕ BScN ਅਤੇ MScN ਡਿਗਰੀਆਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
ਇਕ ਟੂਰ ਤਹਿ ਕਰੋ
ਅਸੀਂ ਆਪਣੇ ਕਾਲਜ ਵਿੱਚ ਆਉਣ ਬਾਰੇ ਦਿਲਚਸਪੀ ਰੱਖਣ ਵਾਲਿਆਂ ਲਈ ਆਪਣੇ ਕੈਂਪਸ ਦੇ ਕਦੇ-ਕਦਾਈਂ ਟੂਰ ਕਰਵਾਉਂਦੇ ਹਾਂ।
ਸੁਰੱਖਿਅਤ ਕੈਂਪਸ
ਯੋਗ ਸਟਾਫ
ਨੌਕਰੀ ਲਈ ਤਿਆਰ ਹੁਨਰ
ਪਾਠਕ੍ਰਮ ਤੋਂ ਬਾਹਰ

ਕੈਂਪਸ ਵਿੱਚ ਜੀਵਨ
ਉਹ ਸਾਲ ਸਾਡੀ ਜ਼ਿੰਦਗੀ ਦੇ ਸਭ ਤੋਂ ਵਧੀਆ ਸਾਲ ਸਨ। ਮੇਰੇ ਸਾਰੇ ਦੋਸਤ ਉਸ ਸਮੇਂ ਤੋਂ ਹਨ…ਅਸੀਂ ਅਜੇ ਵੀ ਸੰਪਰਕ ਵਿੱਚ ਰਹਿੰਦੇ ਹਾਂ। ਅਧਿਆਪਕ ਅਤੇ ਵਿਦਿਆਰਥੀ ਪਰਿਵਾਰ ਵਾਂਗ ਸਨ। ਅਸੀਂ ਸੁਰੱਖਿਅਤ ਮਹਿਸੂਸ ਕੀਤਾ, ਅਤੇ ਸਾਡੇ ਮਾਤਾ-ਪਿਤਾ ਸੁਰੱਖਿਅਤ ਮਹਿਸੂਸ ਕਰਦੇ ਸਨ।”
-ਪੁਸ਼ਪਿੰਦਰ ਕੌਰ, ਕੈਨੇਡੀਅਨ ਨਰਸ, 2003 ਦੀ ਕਲਾਸ
ਤੁਹਾਡੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਤੁਹਾਡੀ ਮਦਦ ਕਰਨ ਲਈ ਬਹੁ-ਪੱਧਰਾ ਨਰਸਿੰਗ ਪ੍ਰੋਗਰਾਮ
ਢਾਹਾਂ-ਕਲੇਰਾਂ ‘ਚ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਦੀ ਚੋਣ ਕਿਉਂ?
ਸੁਰੱਖਿਅਤ, ਪੇਂਡੂ ਕੈਂਪਸ
ਸਾਡਾ ਖੂਬਸੂਰਤ ਲੈਂਡਸਕੇਪਡ, ਗੇਟਡ ਕੈਂਪਸ ਸੁਰੱਖਿਆ ਗਾਰਡਾਂ ਨਾਲ ਲੈਸ ਹੈ ਅਤੇ ਸਕੂਲ ਦੇ ਦਰਸ਼ਕਾਂ ਲਈ ਚੈੱਕ-ਇਨ, ਚੈੱਕ-ਆਊਟ ਦਾ ਸਿਸਟਮ ਹੈ।
ਵਿਦਿਆਰਥੀ-ਕੇਂਦਰਿਤ ਸਿੱਖਿਆ
ਸਾਡਾ ਸਟਾਫ ਕਲਾਸਰੂਮਾਂ ਵਿੱਚ ਧਿਆਨ ਖਿੱਚਵੇਂ ਵਾਤਾਵਰਨ ਬਣਾਉਣ ਲਈ ਵਚਨਬੱਧ ਹੈ ਜੋ ਉਤਸੁਕਤਾ ਨੂੰ ਉਤੇਜਿਤ ਕਰਦਾ ਹੈ ਅਤੇ ਆਪਸੀ ਤਾਲ-ਮੇਲ ਨੂੰ ਉਤਸ਼ਾਹਿਤ ਕਰਦਾ ਹੈ।
ਸਿੱਧ ਹੋਏ ਨਤੀਜੇ
ਅਸੀਂ ਉੱਚ ਗ੍ਰੈਜੂਏਸ਼ਨ ਅਤੇ ਰੁਜ਼ਗਾਰ ਦਰਾਂ ‘ਤੇ ਮਾਣ ਕਰਦੇ ਹਾਂ। ਅਸੀਂ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 2,400 ਤੋਂ ਵੱਧ ਨਰਸਾਂ ਨੂੰ ਗ੍ਰੈਜੂਏਟ ਕੀਤਾ ਹੈ। ਉਹ ਹੁਣ ਪੂਰੀ ਦੁਨੀਆ ਵਿੱਚ ਕੰਮ ਕਰਦੇ ਹਨ।
ਆਧੁਨਿਕ ਸਿੱਖਿਆ ਦਾ ਮਾਹੌਲ
ਸਾਡਾ ਕੈਂਪਸ ਪੇਸ਼ਾਵਰ ਐਸੋਸੀਏਸ਼ਨਾਂ ਦੁਆਰਾ ਪ੍ਰਵਾਨਿਤ ਪਾਠਕ੍ਰਮਾਂ ਦੀ ਵਰਤੋਂ ਕਰਦੇ ਹੋਏ, ਅੱਪ-ਟੂ-ਡੇਟ ਸਿੱਖਿਆ ਅਤੇ ਔਜ਼ਾਰ ਪ੍ਰਦਾਨ ਕਰਨ ਲਈ ਨਿਰੀਖਣ ਲੋੜਾਂ ਨੂੰ ਪੂਰਾ ਕਰਦਾ ਹੈ।
ਕੈਂਪਸ ਵਿੱਚ ਹਸਪਤਾਲ
ਸਾਡਾ ਕੈਂਪਸ ਇਕ ਅਧਿਆਪਨ ਹਸਪਤਾਲ ਦੇ ਨੇੜੇ ਸਥਿਤ ਹੈ, ਜਿੱਥੇ ਸਾਡੇ/ਸਾਡੀਆਂ ਨਰਸਾਂ ਵਿਹਾਰਕ ਨੌਕਰੀ ਦੇ ਹੁਨਰ ਸਿੱਖਦੇ/ਸਿੱਖਦੀਆਂ ਹਨ। ਉਹ ਵੱਖ-ਵੱਖ ਵਿਭਾਗਾਂ ਦੇ ਮਾਹਿਰਾਂ ਤੋਂ ਸਿੱਖਣ ਲਈ ਨੇੜਲੇ ਹਸਪਤਾਲਾਂ ਦਾ ਦੌਰਾ ਵੀ ਕਰਦੇ/ਕਰਦੀਆਂ ਹਨ।
ਸਕਾਲਰਸ਼ਿਪ ਅਤੇ ਬਰਸਰੀ
ਕੈਨੇਡਾ ਇੰਡੀਆ ਐਜੂਕੇਸ਼ਨ ਸੋਸਾਇਟੀ ਦੇ ਨਾਲ ਸਾਡੀ ਨਵੀਨਤਾਕਾਰੀ ਸਾਂਝੀਦਾਰੀ ਤੋਂ ਮਿਲੇ ਖੁਲ੍ਹੇ ਦਿਲ ਵਾਲੇ ਦਾਨ ਲਈ ਧੰਨਵਾਦ, ਅਸੀਂ ਸਕਾਲਰਸ਼ਿਪ ਅਤੇ ਬਰਸਰੀ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰਦੇ ਹਾਂ।
ਸਾਡੀਆਂ ਵਿਸ਼ੇਸ਼ਤਾਵਾਂ ਇੱਥੇ ਹੀ ਨਹੀਂ ਰੁਕਦੀਆਂ। ਸਾਡੇ ਵਿਦਿਆਰਥੀਆਂ ਦੀ ਖੁਸ਼ੀ ਅਤੇ ਸਫਲਤਾ ਦੀਆਂ ਕਹਾਣੀਆਂ ਆਪਣੇ ਆਪ ਬੋਲਦੀਆਂ ਹਨ।


