ਜੇਕਰ ਤੁਹਾਨੂੰ ਇਸ ਪ੍ਰੋਗਰਾਮ ਵਿੱਚ ਸਵੀਕਾਰ ਕੀਤਾ ਜਾਂਦਾ ਹੈ ਤਾਂ ਤੁਸੀਂ ਸਕਾਲਰਸ਼ਿਪ ਜਾਂ ਬਰਸਰੀਆਂ ਲਈ ਯੋਗ ਹੋ ਸਕਦੇ ਹੋ!
Learn more here.
ਸੰਖੇਪ ਜਾਣਕਾਰੀ
(ਕਿਸੇ ਵੀ ਆਈਟਮ ਦੇ ਵੇਰਵਿਆਂ ਦਾ ਵਿਸਤਾਰ ਕਰਨ ਲਈ ਉਸ ‘ਤੇ ਕਲਿੱਕ ਕਰੋ)
ਟਿਕਾਣਾਢਾਹਾਂ-ਕਲੇਰਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪੰਜਾਬ
3 ਸਾਲ (52 ਹਫ਼ਤੇ ਪ੍ਰਤੀ ਸਾਲ) ਸਮੇਤ 6 ਮਹੀਨੇ ਦੀ ਇੰਟਰਨਸ਼ਿਪ (24 ਹਫ਼ਤੇ)।
ਇਕ ਮਹੀਨੇ ਦੀਆਂ ਛੁੱਟੀਆਂ (ਉੱਪਰ ਸ਼ਾਮਲ ਹਨ) ਗਰਮੀਆਂ (ਜੂਨ) ਅਤੇ ਸਰਦੀਆਂ (ਦਸੰਬਰ/ਜਨਵਰੀ) ਦੀਆਂ ਛੁੱਟੀਆਂ ਵਿੱਚ ਵੰਡੀਆਂ ਜਾਂਦੀਆਂ ਹਨ।
1 ਨਵੰਬਰ ਤੋਂ 31 ਅਕਤੂਬਰ, ਸਾਲਾਨਾ
Fees change from year-to-year. Please contact us for our most up-to-date fee schedule.
ਸਰਟੀਫਾਈਡ ਨਰਸਿੰਗ ਅਸਿਸਟੈਂਟ, ਸੀਨੀਅਰ ਨਰਸਿੰਗ ਅਸਿਸਟੈਂਟ, ਹੋਮ ਕੇਅਰ ਨਰਸ, ਕਮਿਊਨਿਟੀ ਹੈੱਲਥ ਨਰਸ, ਆਈ ਸੀ ਯੂ (ICU) ਨਰਸ, ਐਮਰਜੈਂਸੀ ਰੂਮ ਨਰਸ, ਫੋਰੈਂਜ਼ਿਕ ਨਰਸ, ਕਾਨੂੰਨੀ ਸਲਾਹਕਾਰ ਨਰਸ, ਟਰੈਵਲਿੰਗ ਨਰਸ, ਮਿੱਡਵਾਈਫ਼।
₹8000 – ₹12,000 ਪ੍ਰਤੀ ਮਹੀਨਾ
10+2 ਜਾਂ ਇਸ ਦੇ ਬਰਾਬਰ, ਅੰਗਰੇਜ਼ੀ ਵਿੱਚ ਕੁੱਲ ਮਿਲਾ ਕੇ ਅਤੇ ਵਿਅਕਤੀਗਤ ਤੌਰ ‘ਤੇ 40% ਅੰਕਾਂ ਦੇ ਨਾਲ। ਉਨ੍ਹਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ ਜਿਨ੍ਹਾਂ ਨੇ ਵਿਗਿਆਨ ਦੇ ਕੋਰਸ ਜਿਵੇਂ ਕਿ ਫਿਜ਼ਿਕਸ, ਕੈਮਿਸਟਰੀ ਅਤੇ ਬਾਇਔਲੋਜੀ ਨੂੰ ਪੂਰਾ ਕੀਤਾ ਹੈ।
*ਮਹੱਤਵਪੂਰਨ: ਕਿਰਪਾ ਕਰਕੇ ਹੇਠਾਂ ਦਿੱਤੇ ਲਿੰਕ ‘ਤੇ ਵਾਧੂ ਦਾਖਲਾ ਮਾਪਦੰਡ ਦੇਖੋ: https://indiannursingcouncil.org/eligibility-criteria
30 ਸਤੰਬਰ ਉਸ ਸਾਲ ਲਈ ਜਿਸ ਵਿੱਚ ਵਿਦਿਆਰਥੀ ਆਪਣੀ ਪੜ੍ਹਾਈ ਸ਼ੁਰੂ ਕਰਨੀ ਚਾਹੁੰਦਾ ਹੈ।
ਸਾਲ ਦਾ 31 ਅਕਤੂਬਰ ਜਿਸ ਵਿੱਚ ਇਕ ਵਿਦਿਆਰਥੀ ਆਪਣੀ ਪੜ੍ਹਾਈ ਸ਼ੁਰੂ ਕਰਨਾ ਚਾਹੁੰਦਾ ਹੈ।
ਵਿਕਲਪਿਕ, ਕੈਂਪਸ ਵਿੱਚ ਰਿਹਾਇਸ਼
ਮੋਹਾਲੀ ਵਿੱਚ ਪੰਜਾਬ ਨਰਸਿਜ਼ ਰਜਿਸਟ੍ਰੇਸ਼ਨ ਕੌਂਸਲ ਅਤੇ ਨਵੀਂ ਦਿੱਲੀ ਵਿੱਚ ਇੰਡੀਅਨ ਨਰਸਿੰਗ ਕੌਂਸਲ
50
ਨੋਟ: ਕੁਝ ਸੀਟਾਂ ਖਾਸ ਉਮੀਦਵਾਰਾਂ ਲਈ ਰਾਖਵੀਆਂ ਹਨ (ਜਿਵੇਂ ਕਿ ਵਿਸ਼ੇਸ਼ ਜਾਤੀਆਂ ਜਾਂ ਕਬੀਲਿਆਂ ਤੋਂ)। ਇਹ ਸਰਕਾਰੀ ਨਿਯਮਾਂ ਅਨੁਸਾਰ ਹੈ।
ਇਮਤਿਹਾਨ ਅਤੇ ਕੋਰਸਾਂ ‘ਤੇ ਪ੍ਰਾਪਤ ਕੀਤੇ ਘੱਟੋ-ਘੱਟ 50% ਅੰਕ
17 – 35 ਸਾਲ ਦੀ ਉਮਰ
ਕੋਈ ਨਹੀਂ
ਡਾਕਟਰੀ ਤੌਰ ‘ਤੇ ਤੰਦਰਸਤ, ਹੈਪੇਟਾਈਟਸ-ਬੀ ਟੀਕਾਕਰਨ, ਕੋਵਿਡ-19 ਟੀਕਾਕਰਨ। ਟੈਟਨਸ ਅਤੇ ਹੋਰ ਸੰਚਾਰੀ ਬਿਮਾਰੀਆਂ ਦੇ ਟੀਕੇ ਲਗਾਉਣ ਦੀ ਵੀ ਸਿਫਾਰਸ਼ ਕੀਤੀ ਜਾਂਦੀ ਹੈ।
ਪ੍ਰੋਗਰਾਮ ਦਾ ਵੇਰਵਾ
ਜਨਰਲ ਨਰਸਿੰਗ ਅਤੇ ਮਿੱਡਵਿਫਰੀ ਡਿਪਲੋਮਾ ਪ੍ਰੋਗਰਾਮ ਵਿਦਿਆਰਥੀਆਂ ਨੂੰ ਭਾਰਤ ਵਿੱਚ ਦਾਖਲਾ-ਪੱਧਰੀ ਸਿਹਤ ਸੰਭਾਲ ਅਹੁਦਿਆਂ ‘ਤੇ ਕੰਮ ਕਰਨ ਲਈ ਬੁਨਿਆਦੀ ਗਿਆਨ ਪ੍ਰਦਾਨ ਕਰਦਾ ਹੈ।
ਡਿਪਲੋਮਾ ਧਾਰਕਾਂ ਨੂੰ ਸਟੇਟ ਨਰਸਿਜ਼ ਰਜਿਸਟ੍ਰੇਸ਼ਨ ਕਾਉਂਸਲ ਦੇ ਨਾਲ ਰਜਿਸਟਰਡ ਮਿੱਡਵਾਈਵਜ਼ (RM) ਸ਼੍ਰੇਣੀ ਦੇ ਤਹਿਤ ਰਜਿਸਟਰ ਕੀਤਾ ਜਾਵੇਗਾ। ਉਨ੍ਹਾਂ ਨੂੰ ਹਸਪਤਾਲਾਂ, ਮੈਡੀਕਲ ਕਲੀਨਿਕਾਂ, ਕੇਅਰ ਹੋਮਜ਼ ਅਤੇ ਪੇਂਡੂ ਆਊਟਰੀਚ ਪ੍ਰੋਗਰਾਮਾਂ ਵਿੱਚ ਨਰਸਿੰਗ ਵਿੱਚ ਅਭਿਆਸ ਕਰਨ ਦੀ ਪ੍ਰਵਾਨਗੀ ਦਿੱਤੀ ਜਾਵੇਗੀ।
ਲੋੜੀਂਦੇ ਪਾਸ ਅੰਕਾਂ ਵਾਲੇ ਵਿਦਿਆਰਥੀ ਆਪਣੀ ਪੋਸਟ ਬੇਸਿਕ ਬੈਚਲਰ ਆਫ਼ ਸਾਇੰਸ ਇਨ ਨਰਸਿੰਗ (BScN) ਪ੍ਰਾਪਤ ਕਰਨ ਲਈ ਅੱਗੇ ਵਧ ਸਕਦੇ ਹਨ।
ਇਹ ਪ੍ਰੋਗਰਾਮ ਸਿਧਾਂਤਕ ਅਤੇ ਪਰੈਕਟੀਕਲ ਸਿੱਖਿਆ ਦਾ ਸੰਤੁਲਿਤ ਮਿਸ਼ਰਣ ਪ੍ਰਦਾਨ ਕਰਦਾ ਹੈ, ਜਿਸ ਵਿੱਚ ਪੇਪਰ ਲਿਖਣਾ, ਪੇਸ਼ਕਾਰੀਆਂ ਅਤੇ ਨਿਯਮਤ ਇਮਤਿਹਾਨ ਸ਼ਾਮਲ ਹਨ।
ਪ੍ਰੋਗਰਾਮ ਦਾ ਸਿਲੇਬਸ
ਸਾਲ 1
- ਬਾਇਔਲੋਜੀਕਲ ਵਿਗਿਆਨ
- ਅਨੈਟਮੀ ਅਤੇ ਫਿਜ਼ਿਔਲੋਜੀ
- ਮਾਈਕਰੋਬਾਇਔਲੋਜੀ
- ਵਿਵਹਾਰਕ ਵਿਗਿਆਨ
- ਮਨੋਵਿਗਿਆਨ
- ਸਮਾਜ ਸ਼ਾਸਤਰ
- ਨਰਸਿੰਗ ਦੇ ਮੂਲ ਸਿਧਾਂਤ
- ਨਰਸਿੰਗ ਦੇ ਮੂਲ ਸਿਧਾਂਤ
- ਮੁਢਲੀ ਡਾਕਟਰੀ ਸਹਾਇਤਾ
- ਨਿੱਜੀ ਸਫਾਈ
- ਕਮਿਊਨਿਟੀ ਸਿਹਤ ਨਰਸਿੰਗ
- ਕਮਿਊਨਿਟੀ ਸਿਹਤ ਨਰਸਿੰਗ I
- ਵਾਤਾਵਰਨ ਦੀ ਸਫਾਈ
- ਸਿਹਤ ਵਿੱਦਿਆ ਅਤੇ ਸੰਚਾਰ ਹੁਨਰ
- ਪੋਸ਼ਣ
- ਅੰਗਰੇਜ਼ੀ
ਸਾਲ 2
- ਮੈਡੀਕਲ ਸਰਜੀਕਲ ਨਰਸਿੰਗ I (ਫਾਰਮਾਕੌਲੋਜੀ ਸਮੇਤ)
- ਮੈਡੀਕਲ ਸਰਜੀਕਲ ਨਰਸਿੰਗ II (ਵਿਸ਼ੇਸ਼ਤਾਵਾਂ)
- ਮਾਨਸਿਕ ਸਿਹਤ ਅਤੇ ਮਨੋਵਿਗਿਆਨਕ ਨਰਸਿੰਗ
- ਕੰਪਿਊਟਰ ਵਿੱਦਿਆ
ਸਾਲ 3
- ਮਿੱਡਵਿਫਰੀ ਅਤੇ ਗਾਇਨੀਕੌਲੋਜੀ
- ਕਮਿਊਨਿਟੀ ਸਿਹਤ ਨਰਸਿੰਗ II
- ਪੀਡੀਐਟ੍ਰਿਕ ਨਰਸਿੰਗ
ਇੰਟਰਨਸ਼ਿਪ ਦੀ ਮਿਆਦ
- ਨਰਸਿੰਗ ਦੇ ਅਭਿਆਸ ਵਿੱਚ ਅਧਿਆਪਨ ਲਈ ਵਿਦਿਅਕ ਢੰਗ ਅਤੇ ਮੀਡੀਆ
- ਖੋਜ ਨਾਲ ਜਾਣ-ਪਛਾਣ
- ਪੇਸ਼ਾਵਰ ਰੁਝਾਨ ਅਤੇ ਸਮਾਯੋਜਨ
- ਪ੍ਰਸ਼ਾਸਨ ਅਤੇ ਵਾਰਡ ਪ੍ਰਬੰਧਨ
- ਸਿਹਤ ਅਰਥ ਸ਼ਾਸਤਰ