• Skip to primary navigation
  • Skip to main content
  • Skip to footer

ਸਿੱਖੋ ਕਿ ਕਿਵੇਂ ਅਪਲਾਈ ਕਰਨਾ ਹੈ

  • English
  • ਪੰਜਾਬੀ

Search

Guru Nanak College of Nursing Dhahan-Kaleran, Punjab

Guru Nanak College of Nursing

  • ਹੋਮ
  • ਬਾਰੇ
    • ਸਾਡੀ ਕਹਾਣੀ
    • ਫੈਕਲਟੀ
  • ਪ੍ਰੋਗਰਾਮ
  • ਸਹੂਲਤਾਂ
    • ਸਿੱਖਿਆ ਦੀਆਂ ਸਹੂਲਤਾਂ
    • ਵਿਦਿਆਰਥੀਆਂ ਲਈ ਸਹੂਲਤਾਂ
    • ਹੋਸਟਲ ਦੀਆਂ ਸਹੂਲਤਾਂ
  • ਸੰਪਰਕ ਕਰੋ
ਤੁਸੀਂ ਇੱਥੇ ਹੋ: ਹੋਮ / ਫੈਕਲਟੀ ਮੈਂਬਰ / ਸੁਖਮਿੰਦਰ ਕੌਰ ਉੱਭੀ

ਸੁਖਮਿੰਦਰ ਕੌਰ ਉੱਭੀ

ਸੁਖਮਿੰਦਰ ਕੌਰ ਉੱਭੀ: ਐਸੋਸੀਏਟ ਪ੍ਰੋਫੈਸਰ, ਗੁਰੂ ਨਾਨਕ ਕਾਲਜ ਆਫ਼ ਨਰਸਿੰਗ ,ਢਾਹਾਂ-ਕਲੇਰਾਂ

ਅਹੁਦਾ

ਐਸੋਸੀਏਟ ਪ੍ਰੋਫੈਸਰ, ਮੈਡੀਕਲ ਸਰਜੀਕਲ ਨਰਸਿੰਗ ਦੀ ਮੁਖੀ

ਕਲਾਸ ਦੇ ਵਿਸ਼ੇ

PHAR (I) 205 ਫਾਰਮਾਕੌਲੋਜੀ I, PHAR (II) 205 ਫਾਰਮਾਕੌਲੋਜੀ II ਜਿਸ ਵਿੱਚ ਨਿਰਧਾਰਤ ਮਾਡਿਊਲ ਦੇ ਬੁਨਿਆਦੀ ਤੱਤ ਸ਼ਾਮਲ ਹਨ, N-AHN (I) 215 ਬਾਲਗ ਸਿਹਤ ਨਰਸਿੰਗ I ਜਿਸ ਵਿੱਚ BCLS ਮਾਡਿਊਲ ਸਮੇਤ ਇੰਟੈੱਗਰੇਟਡ ਪੈਥੋਫਿਜ਼ੀਔਲੋਜੀ, N-AHN (II) 225 ਬਾਲਗ ਸਿਹਤ ਨਰਸਿੰਗ II ਜਿਸ ਵਿੱਚ ਜੇਰੀਐਟ੍ਰਿਕ ਨਰਸਿੰਗ + ਪੈਲੀਏਟਿਵ ਕੇਅਰ ਮਾਡਿਊਲ ਸਮੇਤ ਇੰਟੈੱਗਰੇਟਡ ਪੈਥੋਫਿਜ਼ੀਔਲੋਜੀ, N-COMH(I) 310 ਕਮਿਊਨਿਟੀ ਸਿਹਤ ਨਰਸਿੰਗ I ਜਿਸ ਵਿੱਚ ਵਾਤਾਵਰਨ ਸਬੰਧੀ ਵਿਗਿਆਨ ਅਤੇ ਮਹਾਂਮਾਰੀ ਵਿਗਿਆਨ, N-NF (I) 125 ਨਰਸਿੰਗ ਫਾਊਂਡੇਸ਼ਨ I ਜਿਸ ਵਿੱਚ ਫਸਟ ਏਡ ਮਾਡਿਊਲ ਸ਼ਾਮਲ ਹੈ, N-NF (II) 125 ਨਰਸਿੰਗ ਫਾਊਂਡੇਸ਼ਨ II ਜਿਸ ਵਿੱਚ ਹੈੱਲਥ ਅਸੈੱਸਮੈਂਟ ਮਾਡਿਊਲ, ਮੈਡੀਕਲ ਸਰਜੀਕਲ ਨਰਸਿੰਗ, ਜੇਰੀਐਟ੍ਰਿਕਸ ਸ਼ਾਮਲ ਹਨ

ਵਿੱਦਿਆ

ਪੋਸਟ ਬੇਸਿਕ ਬੈਚਲਰ ਆਫ਼ ਸਾਇੰਸ ਇਨ ਨਰਸਿੰਗ (PB BScN), ਮਾਸਟਰ ਆਫ਼ ਸਾਇੰਸ ਇਨ ਨਰਸਿੰਗ (MScN)

ਮੈਂਬਰਸ਼ਿਪਾਂ

ਟਰੇਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ (TNAI)

ਘੰਟੇ

ਸਵੇਰੇ 8:30 ਵਜੇ ਤੋਂ ਦੁਪਹਿਰੋਂ ਬਾਅਦ 3:30 ਵਜੇ ਤੱਕ


ਬਾਇਓ

ਸੁਖਮਿੰਦਰ ਕੌਰ ਉੱਭੀ ਇਕ ਐਸੋਸੀਏਟ ਪ੍ਰੋਫੈਸਰ ਹੈ ਜੋ 2017 ਤੋਂ ਢਾਹਾਂ-ਕਲੇਰਾਂ ਵਿੱਚ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਵਿੱਚ ਕੰਮ ਕਰ ਰਹੀ ਹੈ। ਉਹ ਸਕੂਲ ਦੀ ਮੈਡੀਕਲ ਸਰਜੀਕਲ ਨਰਸਿੰਗ ਦੀ ਮੁਖੀ ਵਜੋਂ ਵੀ ਕੰਮ ਕਰਦੀ ਹੈ। ਇਸ ਤੋਂ ਇਲਾਵਾ, ਉਹ ਨਰਸਿੰਗ ਫਾਊਂਡੇਸ਼ਨਾਂ, ਫਸਟ ਏਡ, ਫਾਰਮਾਕੌਲੋਜੀ, ਬਾਲਗ ਸਿਹਤ ਨਰਸਿੰਗ, ਜੇਰੀਐਟ੍ਰਿਕਸ ਅਤੇ ਕਮਿਊਨਿਟੀ ਸਿਹਤ ਸਮੇਤ ਕਈ ਵਿਸ਼ਿਆਂ ਨੂੰ ਪੜ੍ਹਾਉਂਦੀ ਹੈ।

ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਵਿੱਚ ਆਪਣੀ ਭੂਮਿਕਾ ਤੋਂ ਇਲਾਵਾ, ਉਹ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਿਜ਼ ਅਧੀਨ ਅੰਤਿਮ ਇਮਤਿਹਾਨ ਅਤੇ ਪੇਪਰਾਂ ਦੀ ਨਿਗਰਾਨੀ ਵੀ ਕਰਦੀ ਹੈ।

ਸੁਖਮਿੰਦਰ ਕੌਰ ਨਰਸਿੰਗ ਪ੍ਰਤੀ ਇਸ ਪੱਖੋਂ ਭਾਵੁਕ ਹੈ ਕਿ ਇਹ ਉਸ ਨੂੰ ਰੋਜ਼ਾਨਾ ਅਧਾਰ ‘ਤੇ ਦੂਜਿਆਂ ਦੇ ਜੀਵਨ ‘ਤੇ ਸਕਾਰਾਤਮਕ ਪ੍ਰਭਾਵ ਪਾਉਣ ਦੀ ਆਗਿਆ ਦਿੰਦੀ ਹੈ। ਉਹ ਕਹਿੰਦੀ ਹੈ ਕਿ ਇਹ ਦੂਜਿਆਂ ਦਾ “ਪਾਲਣ-ਪੋਸ਼ਣ, ਦੇਖਭਾਲ ਅਤੇ ਮਦਦ ਕਰਨ ਦੀ” ਉਸ ਦੀ ਇੱਛਾ ਨੂੰ ਪੂਰਾ ਕਰਦੀ ਹੈ।

ਉਸ ਦੇ ਅਧਿਆਪਨ ਪੇਸ਼ੇ ਦੇ ਸੰਖੇਪ ਵਿੱਚ, ਉਸ ਦਾ ਮਨਪਸੰਦ ਹਵਾਲਾ ਜੈਕ ਵੈੱਲਚ ਦੁਆਰਾ ਦਿੱਤਾ ਗਿਆ ਹੈ, ਜਿਸ ਵਿੱਚ ਕਿਹਾ ਗਿਆ ਹੈ, “ਇਕ ਲੀਡਰ ਬਣਨ ਤੋਂ ਪਹਿਲਾਂ, ਸਫਲਤਾ ਆਪਣੇ ਆਪ ਨੂੰ ਵਧਾਉਣ ਬਾਰੇ ਹੈ। ਇਕ ਲੀਡਰ ਬਣਨ ਤੋਂ ਬਾਅਦ, ਸਫਲਤਾ ਦੂਜਿਆਂ ਨੂੰ ਵਧਾਉਣ ਬਾਰੇ ਹੈ”।

ਉਸ ਨੇ ਨਰਸਿੰਗ ਵਿੱਚ ਆਪਣਾ ਸਫ਼ਰ 1989 ਵਿੱਚ ਮੋਹਨ ਦਾਈ ਓਸਵਾਲ ਕਾਲਜ ਆਫ਼ ਨਰਸਿੰਗ, ਲੁਧਿਆਣਾ ਤੋਂ ਆਪਣਾ ਜਨਰਲ ਨਰਸ ਮਿੱਡਵਿਫਰੀ (GNM) ਡਿਪਲੋਮਾ ਪੂਰਾ ਕਰਕੇ ਸ਼ੁਰੂ ਕੀਤਾ। ਉਸਨੂੰ ਤੁਰੰਤ ਮੋਹਨ ਦਾਈ ਓਸਵਾਲ ਕੈਂਸਰ ਹਸਪਤਾਲ ਵਿੱਚ ਸਟਾਫ ਨਰਸ ਵਜੋਂ ਕੰਮ ਕਰਨ ਲਈ ਨਿਯੁਕਤ ਕੀਤਾ ਗਿਆ। ਬਾਅਦ ਵਿਚ ਉਸ ਨੂੰ ਹੈੱਡ ਨਰਸ ਵਜੋਂ ਤਰੱਕੀ ਦਿੱਤੀ ਗਈ। ਆਪਣੇ ਕਰਤੱਵਾਂ ਦੇ ਹਿੱਸੇ ਵਜੋਂ, ਉਸ ਨੇ ਇੰਟੈਂਸਿਵ ਕੇਅਰ ਯੂਨਿਟ (ICU), ਬਾਹਰੀ-ਮਰੀਜ਼ ਵਿਭਾਗ (OPD), ਸਰਜੀਕਲ ਵਾਰਡ ਅਤੇ ਔਂਕੌਲੋਜੀ ਵਿਭਾਗ ਵਿੱਚ ਕੰਮ ਕੀਤਾ।

ਉਸਨੇ 1996 ਤੋਂ 1999 ਦੇ ਵਿਚਕਾਰ, ਲੁਧਿਆਣਾ ਦੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਆਫ਼ ਨਰਸਿੰਗ ਵਿੱਚ ਆਪਣੀ ਪੋਸਟ ਬੇਸਿਕ ਬੈਚਲਰ ਆਫ਼ ਸਾਇੰਸ (BScN) ਦੀ ਪੜ੍ਹਾਈ ਜਾਰੀ ਰੱਖੀ।

ਇਸ ਤੋਂ ਬਾਅਦ ਉਸ ਨੇ ਢਾਹਾਂ-ਕਲੇਰਾਂ ਦੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਵਿੱਚ ਇਕ ਨਰਸਿੰਗ ਟਿਊਟਰ ਵਜੋਂ ਕੰਮ ਕੀਤਾ, ਜਦ ਕਿ 2000 ਤੋਂ 2003 ਦੇ ਵਿਚਕਾਰ, ਉਸੇ ਕੈਂਪਸ ਵਿੱਚ ਗੁਰੂ ਨਾਨਕ ਮਿਸ਼ਨ ਹਸਪਤਾਲ ਵਿੱਚ ਡਿਪਟੀ ਨਰਸਿੰਗ ਸੁਪਰਡੈਂਟ ਵਜੋਂ ਵੀ ਸੇਵਾ ਨਿਭਾਈ।

2003 ਅਤੇ 2009 ਦੇ ਵਿਚਕਾਰ, ਉਸ ਨੇ ਨਵਾਂਸ਼ਹਿਰ ਵਿੱਚ ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਵਿੱਚ ਵਾਈਸ ਪ੍ਰਿੰਸੀਪਲ ਦੀ ਭੂਮਿਕਾ ਨਿਭਾਈ।

2009 ਤੋਂ 2011 ਤੱਕ ਉਸ ਨੇ ਗਵਾਲੀਅਰ, ਮੱਧ ਪ੍ਰਦੇਸ਼ ਦੇ ਗਵਾਲੀਅਰ ਨਰਸਿੰਗ ਕਾਲਜ (GNC) ਤੋਂ ਨਰਸਿੰਗ ਵਿੱਚ ਮਾਸਟਰ ਆਫ਼ ਸਾਇੰਸ (MScN) ਪੂਰੀ ਕੀਤੀ।

ਉਹ 2011 ਤੋਂ 2014 ਤੱਕ ਸੰਧੂ ਇੰਸਟੀਚਿਊਟ ਆਫ਼ ਨਰਸਿੰਗ ਵਿੱਚ ਕੰਮ ‘ਤੇ ਵਾਪਸ ਆ ਗਈ। 2015 ਤੋਂ 2017 ਤੱਕ, ਉਸ ਨੇ ਢਾਹਾਂ-ਕਲੇਰਾਂ ਦੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਵਿੱਚ ਆਪਣੀ ਭੂਮਿਕਾ ਮੁੜ ਸ਼ੁਰੂ ਕੀਤੀ।

ਸੁਖਮਿੰਦਰ ਕੌਰ ਨੂੰ ਸਟੂਡੈਂਟ ਨਰਸਿਜ਼ ਐਸੋਸੀਏਸ਼ਨ (SNA) ਵਿੱਚ ਉਸ ਦੀ ਸਲਾਹਕਾਰ ਭੂਮਿਕਾ ਲਈ ਮਾਨਤਾ ਪ੍ਰਾਪਤ ਹੈ ਅਤੇ ਉਸ ਨੇ ਟਰੇਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ (TNAI) ਨਾਲ ਇਕ ਪੋਸਟਰ ਮੁਕਾਬਲਾ ਜਿੱਤਿਆ ਹੈ। ਉਸ ਨੂੰ SNA ਕਾਨਫਰੰਸਾਂ ਅਤੇ ਵਰਕਸ਼ਾਪਾਂ ਵਿੱਚ ਸ਼ਾਮਲ ਹੋਣ ਲਈ ਸਰਟੀਫਿਕੇਟ ਪ੍ਰਦਾਨ ਕੀਤੇ ਗਏ ਹਨ, ਅਤੇ ਉਹ ਅਜਿਹੀਆਂ ਕਾਨਫਰੰਸਾਂ ਵਿੱਚ ਇਕ ਮਹਿਮਾਨ ਵਜੋਂ ਸਨਮਾਨਿਤ ਵੀ ਕੀਤੀ ਜਾਂਦੀ ਰਹੀ ਹੈ।


Footer

ਢਾਹਾਂ-ਕਲੇਰਾਂ ਵਿੱਚ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਪੰਜਾਬ ਸਰਕਾਰ, ਮੋਹਾਲੀ ਵਿੱਚ ਪੰਜਾਬ ਨਰਸਿਜ਼ ਰਜਿਸਟ੍ਰੇਸ਼ਨ ਕੌਂਸਲ ਅਤੇ ਨਵੀਂ ਦਿੱਲੀ ਵਿੱਚ ਇੰਡੀਅਨ ਨਰਸਿੰਗ ਕੌਂਸਲ ਨਾਲ ਸਬੰਧਿਤ ਅਤੇ ਮਾਨਤਾ ਪ੍ਰਾਪਤ ਹੈ। BScN, ਪੋਸਟ ਬੇਸਿਕ BScN ਅਤੇ MScN ਡਿਗਰੀਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ, ਪੰਜਾਬ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਕੁੱਝ ਲੱਭ ਰਹੇ ਹੋ?

  • ਬਾਰੇ
  • ਪ੍ਰੋਗਰਾਮ
  • ਫੈਕਲਟੀ
  • ਨਰਸਿੰਗ ਸਕੂਲ ਬਰਸਰੀਆਂ ਅਤੇ ਸਕਾਲਰਸ਼ਿਪਾਂ
  • ਸਾਡੇ ਨਾਲ ਸੰਪਰਕ ਕਰੋ

ਸਾਡੀਆਂ ਭੈਣ ਸੰਸਥਾਵਾਂ

  • ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ
  • ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ
  • ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ
  • ਗੁਰੂ ਨਾਨਕ ਪੈਰਾਮੈਡੀਕਲ ਕਾਲਜ

ਖੁੱਲ੍ਹੇ ਰਹਿਣ ਦਾ ਸਮਾਂ (ਘੰਟੇ)

ਸਾਡਾ ਸੁਰੱਖਿਅਤ ਕੈਂਪਸ ਰੋਜ਼ਾਨਾ ਸਵੇਰੇ 9:00 ਵਜੇ ਤੋਂ ਦੁਪਹਿਰੋਂ ਬਾਅਦ 3:30 ਵਜੇ ਤੱਕ ਰਜਿਸਟਰਡ ਸਟਾਫ਼ ਅਤੇ ਵਿਦਿਆਰਥੀਆਂ ਲਈ ਖੁੱਲ੍ਹਾ ਰਹਿੰਦਾ ਹੈ।

ਮਹਿਮਾਨ ਸਵੇਰੇ 9:00 ਵਜੇ ਤੋਂ ਦੁਪਹਿਰੋਂ ਬਾਅਦ 3:30 ਵਜੇ ਦੇ ਵਿਚਕਾਰ ਮੀਟਿੰਗ ਲਈ ਮੁਲਾਕਾਤ ਬੁੱਕ ਕਰ ਸਕਦੇ ਹਨ।

ਸਾਨੂੰ ਫੇਸਬੁੱਕ (Facebook) 'ਤੇ ਲੱਭੋ

Guru Nanak College of Nursing Dhahan-Kaleran, Punjab

ਕਾਪੀਰਾਈਟ© 2026 · ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ-ਕਲੇਰਾਂ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ, +91 76960-80260

  • English
  • ਪੰਜਾਬੀ