
ਅਹੁਦਾ
ਕਾਰਜਕਾਰੀ ਸਹਾਇਕ ਪ੍ਰੋਫੈਸਰ
ਕਲਾਸ ਦੇ ਵਿਸ਼ੇ
ANAT 105 ਅਪਲਾਈਡ ਐਨੈਟਮੀ, PHYS 110 ਅਪਲਾਈਡ ਫਿਜ਼ੀਔਲੋਜੀ, N-NF (I) 125 ਨਰਸਿੰਗ ਫਾਊਂਡੇਸ਼ਨ I ਜਿਸ ਵਿੱਚ ਫਸਟ ਏਡ ਮਾਡਿਊਲ, N-NF (II) 125 ਨਰਸਿੰਗ ਫਾਊਂਡੇਸ਼ਨ II ਸਮੇਤ ਹੈੱਲਥ ਅਸੈੱਸਮੈਂਟ ਮਾਡਿਊਲ
ਵਿੱਦਿਆ
ਪੋਸਟ ਬੇਸਿਕ ਬੈਚਲਰ ਆਫ਼ ਸਾਇੰਸ ਇਨ ਨਰਸਿੰਗ (PB BScN), ਮਾਸਟਰ ਆਫ਼ ਸਾਇੰਸ ਇਨ ਔਬਸਟੈੱਟ੍ਰਿਕਸ ਅਤੇ ਗਾਇਨੀਕੌਲੋਜੀਕਲ ਨਰਸਿੰਗ (MScN)
ਮੈਂਬਰਸ਼ਿਪਾਂ
ਇੰਡੀਅਨ ਨਰਸਿੰਗ ਕੌਂਸਲ (INC)
ਬਾਇਓ
ਵੰਦਨਾ ਬਸਰਾ ਢਾਹਾਂ-ਕਲੇਰਾਂ ਦੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਵਿੱਚ ਇਕ ਕਾਰਜਕਾਰੀ ਸਹਾਇਕ ਪ੍ਰੋਫੈਸਰ ਹੈ। ਉਹ ਅਨੈਟਮੀ ਅਤੇ ਫਿਜ਼ੀਔਲੋਜੀ ਪੜ੍ਹਾਉਂਦੀ ਹੈ।
ਆਪਣੇ ਮੌਜੂਦਾ ਅਹੁਦੇ ਤੋਂ ਪਹਿਲਾਂ, ਵੰਦਨਾ ਬਸਰਾ ਨੇ ਅਗਸਤ, 2005 ਤੋਂ ਨਵੰਬਰ, 2006 ਤੱਕ ਇਕ ਲੇਬਰ ਰੂਮ ਬੈੱਡਸਾਈਡ ਨਰਸ ਵਜੋਂ ਕਲੀਨਿਕਲ ਅਨੁਭਵ ਪ੍ਰਾਪਤ ਕੀਤਾ। ਇਸ ਤੋਂ ਬਾਅਦ, ਉਹ ਨਰਸਿੰਗ ਦੀ ਇਕ ਅਧਿਆਪਕ ਬਣ ਗਈ, ਜਿਸ ਵਿੱਚ ਇਹ ਅਹੁਦੇ ਸ਼ਾਮਲ ਹਨ:
- ਗੁਰੂ ਨਾਨਕ ਇੰਸਟੀਚਿਊਟ ਆਫ਼ ਹੈੱਲਥ ਸਾਇੰਸ ਐਂਡ ਰਿਸਰਚ, 2008 ਤੋਂ 2009 ਤੱਕ
- ਰਾਮਗੜ੍ਹੀਆ ਇੰਸਟੀਚਿਊਟ ਆਫ ਹੈੱਲਥ ਐਂਡ ਸਾਇੰਸ ਰਿਸਰਚ ਫਗਵਾੜਾ, ਸਤੰਬਰ, 2009 ਤੋਂ ਜਨਵਰੀ, 2013 ਤੱਕ
ਅਗਸਤ 2015 ਤੋਂ ਮਈ 2020 ਤੱਕ, ਉਸ ਨੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਵਿੱਚ ਇਕ ਅਧਿਆਪਕ ਵਜੋਂ ਕੰਮ ਕੀਤਾ। ਉਹ ਅਪ੍ਰੈਲ, 2023 ਵਿੱਚ ਕਾਲਜ ਵਿੱਚ ਇਕ ਸਹਾਇਕ ਪ੍ਰੋਫੈਸਰ ਬਣ ਗਈ।
ਵੰਦਨਾ ਬਸਰਾ ਨੇ 2004 ਵਿੱਚ ਲੁਧਿਆਣਾ ਦੇ ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ ਤੋਂ ਆਪਣਾ ਜਨਰਲ ਨਰਸ ਮਿੱਡਵਿਫਰੀ (GNM) ਦਾ ਡਿਪਲੋਮਾ ਪੂਰਾ ਕੀਤਾ। ਉਸ ਨੇ 2008 ਵਿੱਚ ਹੁਸ਼ਿਆਰਪੁਰ ਦੇ ਸ੍ਰੀ ਗੁਰੂ ਰਾਮ ਦਾਸ ਕਾਲਜ ਆਫ਼ ਨਰਸਿੰਗ ਤੋਂ ਨਰਸਿੰਗ ਵਿੱਚ ਪੋਸਟ ਬੇਸਿਕ ਬੈਚਲਰ ਆਫ਼ ਸਾਇੰਸ (BScN) ਦੀ ਡਿਗਰੀ ਪ੍ਰਾਪਤ ਕੀਤੀ। ਉਸ ਨੇ 2023 ਵਿੱਚ ਫਰੀਦਕੋਟ ਦੇ ਦਸਮੇਸ਼ ਕਾਲਜ ਆਫ ਨਰਸਿੰਗ ਔਬਸਟੈੱਟ੍ਰਿਕਸ ਅਤੇ ਗਾਇਨੀਕੌਲੋਜੀਕਲ ਨਰਸਿੰਗ (MScN) ਵਿੱਚ ਆਪਣੀ ਮਾਸਟਰ ਆਫ਼ ਸਾਇੰਸ ਦੀ ਡਿਗਰੀ ਪੂਰੀ ਕੀਤੀ। ਉਸ ਨੂੰ ਡਿਪਲੋਮਾ ਅਤੇ ਡਿਗਰੀਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਦੁਆਰਾ ਪ੍ਰਦਾਨ ਕੀਤੀਆਂ ਗਈਆਂ।