
ਅਹੁਦਾ
ਐਸੋਸੀਏਟ ਪ੍ਰੋਫੈਸਰ, ਔਬਸਟੈੱਟ੍ਰੀਕਲ ਗਾਇਨੀਕੌਲੋਜੀਕਲ ਨਰਸਿੰਗ ਵਿਭਾਗ ਦੀ ਮੁਖੀ
ਕਲਾਸ ਦੇ ਵਿਸ਼ੇ
N-MIDW(I) / OBGN 335 ਮਿੱਡਵਿਫਰੀ/ਔਬਸਟੈਟ੍ਰਿਕਸ ਅਤੇ ਗਾਇਨੀਕੌਲੋਜੀ (OBG) ਨਰਸਿੰਗ I ਜਿਸ ਵਿੱਚ SBA ਮਾਡਿਊਲ, N-MIDW(II) / OBGN 410 ਮਿੱਡਵਿਫਰੀ/ਔਬਸਟੈਟ੍ਰਿਕਸ ਐਂਡ ਗਾਇਨੀਕੌਲੋਜੀ (OBG) ਨਰਸਿੰਗ II ਸਮੇਤ ਸੁਰੱਖਿਅਤ ਡਿਲੀਵਰੀ ਐਪ ਮਾਡਿਅੂਲ, NMLE 330 ਨਰਸਿੰਗ ਪ੍ਰਬੰਧਨ ਅਤੇ ਲੀਡਰਸ਼ਿਪ, PATH (II) 210 ਪੈਥੌਲੋਜੀ II ਅਤੇ ਜਨੈਟਿਕਸ
ਵਿੱਦਿਆ
ਬੈਚਲਰ ਆਫ਼ ਸਾਇੰਸ ਇਨ ਨਰਸਿੰਗ (BScN), ਮਾਸਟਰ ਆਫ਼ ਨਰਸਿੰਗ ਇਨ ਔਬਸਟੈਟ੍ਰਿਕਸ ਐਂਡ ਗਾਇਨੀਕੌਲੋਜੀਕਲ ਨਰਸਿੰਗ (OBG), PhD ਇਨ ਨਰਸਿੰਗ (ਮੌਜੂਦਾ)
ਮੈਂਬਰਸ਼ਿਪਾਂ
ਟਰੇਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ
ਘੰਟੇ
ਸੋਮਵਾਰ ਤੋਂ ਸਨਿੱਚਰਵਾਰ: ਸਵੇਰੇ 9:00 ਵਜੇ ਤੋਂ ਦੁਪਹਿਰੋਂ ਬਾਅਦ 3:30 ਵਜੇ ਤੱਕ
ਬਾਇਓ
ਰਾਬਿਆ ਹੱਠਾ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਢਾਹਾਂ-ਕਲੇਰਾਂ, ਪੰਜਾਬ ਵਿਖੇ ਔਬਸਟੈੱਟ੍ਰੀਕਲ ਐਂਡ ਗਾਇਨੀਕੌਲੋਜੀਕਲ ਨਰਸਿੰਗ ਵਿਭਾਗ ਦੀ ਐਸੋਸੀਏਟ ਪ੍ਰੋਫੈਸਰ ਅਤੇ ਮੁਖੀ ਵੀ ਹੈ। ਉਹ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਨਰਸਿੰਗ ਪੜ੍ਹਾਈ ਵਿੱਚ ਔਬਸਟੈੱਟ੍ਰੀਕਲ ਅਤੇ ਗਾਇਨੀਕੌਲੋਜੀਕਲ ਨਰਸਿੰਗ ਪੜ੍ਹਾਉਂਦੀ ਹੈ।
ਆਪਣੇ ਮੌਜੂਦਾ ਅਹੁਦੇ ਤੋਂ ਪਹਿਲਾਂ, ਉਹ ਮੋਹਾਲੀ ਦੇ ਮਾਤਾ ਸਾਹਿਬ ਕੌਰ ਕਾਲਜ ਆਫ਼ ਨਰਸਿੰਗ ਅਤੇ ਪਠਾਨਕੋਟ ਦੇ ਅਮਨ ਭੱਲਾ ਕਾਲਜ ਆਫ਼ ਨਰਸਿੰਗ ਵਿੱਚ ਅਸਿਸਟੈਂਟ ਪ੍ਰੋਫੈਸਰ ਰਹਿ ਚੁੱਕੀ ਹੈ।
ਪੜ੍ਹਾਉਂਦੇ ਸਮੇਂ, ਉਸ ਦਾ ਟੀਚਾ ਵਿਦਿਆਰਥੀਆਂ ਨੂੰ ਨਾ ਸਿਰਫ਼ ਆਲੋਚਨਾਤਮਕ ਸੋਚ ਦੇ ਹੁਨਰਾਂ ਦੀ ਵਰਤੋਂ ਕਰਨ ਵਿੱਚ, ਸਗੋਂ ਮਰੀਜ਼ਾਂ ਨੂੰ ਹਮਦਰਦੀ ਨਾਲ ਸੰਭਾਲਣ ਵਿੱਚ ਵੀ ਮਾਰਗਦਰਸ਼ਨ ਕਰਨਾ ਹੁੰਦਾ ਹੈ। ਉਹ ਵਿਦਿਆਰਥੀਆਂ ਨੂੰ ਨਰਸਿੰਗ ਪੇਸ਼ੇ ਦੀ ਪਰਤਿਸ਼ਠਾ ਨੂੰ ਬਰਕਰਾਰ ਰੱਖਣ ਲਈ ਸਿਖਲਾਈ ਦੇਣ ਵਿੱਚ ਵਿਸ਼ਵਾਸ ਰੱਖਦੀ ਹੈ।
ਉਹ 2012 ਵਿੱਚ ਗੁਰੂ ਨਾਨਕ ਕਾਲਜ ਆਫ ਨਰਸਿੰਗ ਤੋਂ ਬੈਚਲਰ ਆਫ਼ ਸਾਇੰਸ ਇਨ ਨਰਸਿੰਗ (BScN) ਵਿੱਚ ਗਰੈਜੂਏਟ ਹੋਈ ਸੀ। ਗਰੈਜੂਏਸ਼ਨ ਤੋਂ ਬਾਅਦ, ਉਸ ਨੇ ਇਕ ਸਾਲ ਜਲੰਧਰ ਵਿੱਚ ਮਹਾਤਮਾ ਹੰਸ ਰਾਜ ਡੀ ਏ ਵੀ ਇੰਸਟੀਚਿਊਟ ਆਫ਼ ਨਰਸਿੰਗ ਵਿੱਚ ਕਲਿਨੀਕਲ ਇੰਸਟ੍ਰਕਟਰ ਵਜੋਂ ਕੰਮ ਕੀਤਾ।
ਉਸ ਨੇ 2015 ਵਿੱਚ ਸ੍ਰੀ ਗੁਰੂ ਰਾਮ ਦਾਸ ਕਾਲਜ ਆਫ਼ ਨਰਸਿੰਗ, ਹੁਸ਼ਿਆਰਪੁਰ ਤੋਂ ਔਬਸਟੈੱਟ੍ਰਿਕਸ ਅਤੇ ਗਾਇਨੀਕੌਲੋਜੀਕਲ ਨਰਸਿੰਗ (OBG) ਵਿੱਚ ਮਾਸਟਰ ਆਫ ਨਰਸਿੰਗ ਪੂਰੀ ਕੀਤੀ।
ਉਸ ਦੀਆਂ ਦੋਵੇਂ ਡਿਗਰੀਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼, ਫਰੀਦਕੋਟ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸਨ।
2022 ਵਿੱਚ, ਉਸ ਨੇ ਮੰਡੀ ਗੋਬਿੰਦਗੜ੍ਹ ਵਿੱਚ ਦੇਸ਼ ਭਗਤ ਯੂਨੀਵਰਸਿਟੀ ਤੋਂ ਨਰਸਿੰਗ ਅਧਿਐਨ ਵਿੱਚ ਆਪਣੀ ਪੀਐੱਚਡੀ (PhD) ਸ਼ੁਰੂ ਕੀਤੀ, ਜਿਸ ਦਾ ਮੁੱਖ ਵਿਸ਼ਾ ਔਰਤਾਂ ਵਿੱਚ ਪਿਸ਼ਾਬ ਅਸੰਤੁਲਨ ‘ਤੇ ਧਿਆਨ ਕੇਂਦਰਤ ਸੀ।
ਉਹਦੇ ਪੇਸ਼ਾਵਰ ਵਿਕਾਸ ਵਿੱਚ 2021 ਵਿੱਚ ਔਟਵਾ, ਓਂਟੇਰੀਓ, ਕੈਨੇਡਾ ਦੇ ਕਾਰਲਟਨ ਯੂਨੀਵਰਸਿਟੀ ਤੋਂ ਚਾਰ ਹਫ਼ਤੇ ਦਾ ਆਨਲਾਈਨ ਹੈਲਥ ਕੇਅਰ ਪ੍ਰੋਫੈਸ਼ਨਲ ਡਿਵੈੱਲਪਮੈਂਟ ਕੋਰਸ ਸ਼ਾਮਲ ਹੈ।
2022 ਵਿੱਚ, ਉਸ ਨੇ ਪੰਜਾਬ ਟਰੇਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ (TNAI) ਦੀ 77ਵੀਂ ਬਾਇਐਨੀਅਲ (ਦੋ ਸਾਲਾਂ ਬਾਅਦ) ਕਾਨਫਰੰਸ ਵਿੱਚ ਹਿੱਸਾ ਲੈਣ ਲਈ ਲਾਲਾ ਲਾਜਪਤ ਰਾਇ ਇੰਸਟੀਟਿਊਟ ਆਫ਼ ਨਰਸਿੰਗ ਐਜੂਕੇਸ਼ਨ, ਜਲੰਧਰ ਤੋਂ ਸਰਟੀਫਿਕੇਟ ਹਾਸਲ ਕੀਤਾ।
ਉਸ ਨੇ ਅਪ੍ਰੈਲ 2023 ਵਿੱਚ ਗੌਰਮਿੰਟ ਕਾਲਜ ਆਫ਼ ਨਰਸਿੰਗ ਪਟਿਆਲਾ ਦੁਆਰਾ ਪੰਜਾਬ ਵਿੱਚ ਨਰਸਿੰਗ ਸਕਾਲਰ ਸੁਸਾਇਟੀ (NSS) ਦੇ ਸਹਿਯੋਗ ਨਾਲ ਆਯੋਜਿਤ ਲਿੰਗ-ਅਧਾਰਤ ਹਿੰਸਾ ‘ਤੇ ਰਾਜ ਪੱਧਰੀ, ਇਕ-ਰੋਜ਼ਾ ਵਰਕਸ਼ਾਪ ਵਿੱਚ ਹਿੱਸਾ ਲੈਣ ਲਈ ਇਕ ਸਰਟੀਫਿਕੇਟ ਵੀ ਪ੍ਰਾਪਤ ਕੀਤਾ।