
ਅਹੁਦਾ
ਮੈਡੀਕਲ ਸਰਜੀਕਲ ਨਰਸਿੰਗ ਦੀ ਸਹਾਇਕ ਪ੍ਰੋਫੈਸਰ
ਕਲਾਸ ਦੇ ਵਿਸ਼ੇ
ANAT 105 ਅਪਲਾਈਡ ਅਨੈਟਮੀ, PHYS 110 ਅਪਲਾਈਡ ਫਿਜ਼ੀਔਲੋਜੀ, N-AHN (I) 215 ਬਾਲਗ ਸਿਹਤ ਨਰਸਿੰਗ I BCLS ਮਾਡਿਊਲ ਸਮੇਤ ਇੰਟੈੱਗਰੇਟਡ ਪੈਥੋਫਿਜ਼ੀਔਲੋਜੀ ਦੇ ਨਾਲ, N-AHN (II) 225 ਬਾਲਗ ਸਿਹਤ ਨਰਸਿੰਗ II ਇੰਟੈੱਗਰੇਟਡ ਪੈਥੋਫਿਜ਼ੀਔਲੋਜੀ ਦੇ ਨਾਲ ਜੇਰੀਐਟ੍ਰਿਕ ਨਰਸਿੰਗ + ਪੈਲੀਏਟਿਵ ਕੇਅਰ ਮਾਡਿਊਲ ਸਮੇਤ
ਵਿੱਦਿਆ
ਬੈਚਲਰ ਆਫ਼ ਸਾਇੰਸ ਇਨ ਨਰਸਿੰਗ (BScN), ਮਾਸਟਰ ਆਫ਼ ਸਾਇੰਸ ਇਨ ਨਰਸਿੰਗ (MScN)
ਮੈਂਬਰਸ਼ਿਪਾਂ
ਟਰੇਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ (TNAI)
ਘੰਟੇ
ਸਵੇਰੇ 9 ਵਜੇ ਤੋਂ ਦੁਪਹਿਰੋਂ ਬਾਅਦ 3:30 ਵਜੇ ਤੱਕ
ਬਾਇਓ
ਸਰਬਜੀਤ ਕੌਰ ਇਕ ਸਹਾਇਕ ਪ੍ਰੋਫੈਸਰ ਹੈ ਜੋ ਮਈ, 2023 ਤੋਂ ਢਾਹਾਂ-ਕਲੇਰਾਂ ਵਿੱਚ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਵਿੱਚ ਕੰਮ ਕਰ ਰਹੀ ਹੈ। ਉਹ ਅਨੈਟਮੀ, ਫਿਜ਼ੀਔਲੋਜੀ ਅਤੇ ਬਾਲਗ ਸਿਹਤ ਨਰਸਿੰਗ ਪੜ੍ਹਾਉਂਦੀ ਹੈ।
ਉਸ ਦਾ ਅਧਿਆਪਨ ਫਲਸਫਾ ਇਹ ਹੈ ਕਿ ਵਿਦਿਆਰਥੀਆਂ ਨੂੰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਗਿਆਨ ਦੇ ਨਾਲ ਸ਼ਕਤੀ ਪ੍ਰਦਾਨ ਕਰਨਾ ਸਿੱਖਣਾ ਚਾਹੀਦਾ ਹੈ।
ਸਰਬਜੀਤ ਕੌਰ ਨੇ 2010 ਵਿੱਚ ਮੋਹਾਲੀ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) ਦੇ ਸਿਲਵਰ ਓਕਸ ਕਾਲਜ ਆਫ਼ ਨਰਸਿੰਗ ਤੋਂ ਬੈਚਲਰ ਆਫ਼ ਸਾਇੰਸ ਇਨ ਨਰਸਿੰਗ (BScN) ਦੀ ਪੜ੍ਹਾਈ ਪੂਰੀ ਕੀਤੀ। ਫਿਰ ਉਸ ਨੇ 2015 ਵਿੱਚ ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ ਆਫ਼ ਨਰਸਿੰਗ ਤੋਂ, ਜੋ ਕਿ ਮੋਹਾਲੀ ਵਿੱਚ ਹੀ ਹੈ, ਮਾਸਟਰ ਆਫ਼ ਸਾਇੰਸ ਇਨ ਨਰਸਿੰਗ (MScN) ਦੀ ਡਿਗਰੀ ਪ੍ਰਾਪਤ ਕੀਤੀ।
ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ, ਸਰਬਜੀਤ ਕੌਰ ਨੇ ਹੇਠ ਲਿਖਿਆਂ ਕਾਲਜਾਂ ਵਿੱਚ ਪੜ੍ਹਾਇਆ:
- ਅੰਬੀਕਾ ਕਾਲਜ ਆਫ ਨਰਸਿੰਗ, ਮੋਹਾਲੀ, ਅਕਤੂਬਰ, 2010 ਤੋਂ ਸਤੰਬਰ, 2011 ਤੱਕ
- ਰਤਨ ਪ੍ਰੋਫੈਸ਼ਨਲ ਐਜੂਕੇਸ਼ਨ ਕਾਲਜ ਆਫ ਨਰਸਿੰਗ, ਮਾਰਚ ਤੋਂ ਅਗਸਤ, 2013 ਤੱਕ
- ਨਾਈਟਿੰਗੇਲ ਕਾਲਜ ਆਫ਼ ਨਰਸਿੰਗ, ਲੁਧਿਆਣਾ, ਮਾਰਚ 2016 ਤੋਂ ਜੁਲਾਈ, 2017 ਤੱਕ
- ਗੁਰਸੇਵਾ ਕਾਲਜ ਆਫ਼ ਨਰਸਿੰਗ, ਗੜ੍ਹਸ਼ੰਕਰ, ਸਤੰਬਰ 2019 ਤੋਂ ਮਈ 2023 ਤੱਕ
ਉਸ ਨੇ ਜੁਲਾਈ, 2017 ਤੋਂ ਅਗਸਤ, 2019 ਤੱਕ ਬਲਾਚੌਰ ਦੇ ਸੂਰੀ ਹਸਪਤਾਲ ਵਿੱਚ ਇਕ ਸਟਾਫ ਨਰਸ ਵਜੋਂ ਵੀ ਕੰਮ ਕੀਤਾ।