
ਅਹੁਦਾ
ਪ੍ਰਿੰਸੀਪਲ ਅਤੇ ਸਹਾਇਕ ਪ੍ਰੋਫੈਸਰ
ਵਿੱਦਿਆ
ਨਰਸਿੰਗ ਵਿੱਚ ਬੈਚਲਰ ਆਫ਼ ਸਾਇੰਸ (BScN), ਮਾਨਸਿਕ ਸਿਹਤ ਨਰਸਿੰਗ ਵਿੱਚ ਮਾਸਟਰ ਆਫ਼ ਸਾਇੰਸ (MScN), ਨਰਸਿੰਗ ਵਿੱਚ ਪੀਐਚਡੀ (ਪ੍ਰਗਤੀ ਅਧੀਨ)
ਮੈਂਬਰਸ਼ਿਪਾਂ
ਟਰੇਂਡ ਨਰਸਿਜ਼ ਐਸੋਸੀਏਸ਼ਨ ਆਫ ਇੰਡੀਆ (TNAI), ਨਰਸਿੰਗ ਐਂਡ ਮਿੱਡਵਿਫਰੀ ਕੌਂਸਲ (NMC) ਆਫ਼ ਯੂਨਾਈਟਿਡ ਕਿੰਗਡਮ
ਘੰਟੇ
9:00 a.m. to 4:00 p.m.
ਬਾਇਓ
ਰਮਨਦੀਪ ਕੌਰ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਢਾਹਾਂ-ਕਲੇਰਾਂ, ਪੰਜਾਬ ਵਿਖੇ ਪ੍ਰਿੰਸੀਪਲ ਵਜੋਂ ਸੇਵਾ ਨਿਭਾਉਂਦੇ ਹਨ। ਉਹ ਕਾਲਜ ਵਿੱਚ ਮਨੋਵਿਗਿਆਨਕ ਨਰਸਿੰਗ ਦੇ ਸਹਾਇਕ ਪ੍ਰੋਫੈਸਰ ਵੀ ਹਨ।
ਉਹਨਾਂ ਦੀਆਂ ਕਲਾਸਾਂ ਵਿਦਿਆਰਥੀਆਂ ਨੂੰ ਮਨੋਵਿਗਿਆਨਕ ਅਤੇ ਨਿਊਰੌਟਿਕ ਰੋਗ ਜਿਵੇਂ ਕਿ ਸਕਿਜ਼ੋਫਰੇਨੀਆ, ਡਿਪਰੈਸ਼ਨ, ਫੋਬੀਆਜ਼, ਜਨਰਲਾਈਜ਼ਡ ਐਂਗਜ਼ਾਈਟੀ ਡਿਸਆਰਡਰ (GAD), ਆਬਸੈਸਿਵ ਕੰਪਲਸਿਵ ਡਿਸਆਰਡਰ (OCD), ਸੋਮੈਟੋਫਾਰਮ ਡਿਸਆਰਡਰ, ਨਸ਼ਿਆਂ ਦੀ ਦੁਰਵਰਤੋਂ, ਆਦਿ ਵਾਲੇ ਮਰੀਜ਼ਾਂ ਦੇ ਪ੍ਰਬੰਧਨ ਅਤੇ ਦੇਖਭਾਲ ਲਈ ਤਿਆਰ ਕਰਨ ਵਿੱਚ ਮਦਦ ਕਰਦੀਆਂ ਹਨ।
ਉਹ ਗਰੈਜੂਏਟ ਵਿਦਿਆਰਥੀਆਂ ਨੂੰ ਨਰਸਿੰਗ ਖੋਜ ਪਰਕਿਰਿਆਵਾਂ ਵੀ ਪੜ੍ਹਾਉਂਦੇ ਹਨ।
ਪੜ੍ਹਾਉਂਦੇ ਸਮੇਂ, ਰਮਨਦੀਪ ਕੌਰ ਮਰੀਜ਼ ਦੀ ਹਮਦਰਦੀ ਅਤੇ ਵਕਾਲਤ, ਅਲੋਚਨਾਤਮਕ ਸੋਚ ਅਤੇ ਨਰਸਿੰਗ ਪੇਸ਼ੇ ਦੀ ਸ਼ਾਨ ਨੂੰ ਬਰਕਰਾਰ ਰੱਖਣ ‘ਤੇ ਜ਼ੋਰ ਦਿੰਦੇ ਹਨ।
ਉਹ ਮੰਨਦੇ ਹਨ ਕਿ ਸਿੱਖਿਅਕਾਂ ਕੋਲ ਮਾਰਗਦਰਸ਼ਨ ਅਤੇ ਸਮਰਥਨ ਦੁਆਰਾ ਲੀਡਰ ਬਣਾਉਣ ਦੀ ਸਮਰੱਥਾ ਹੁੰਦੀ ਹੈ।
ਉਹਨਾਂ ਦਾ ਮਨਪਸੰਦ ਹਵਾਲਾ ਗੁਰਬਾਣੀ (ਗੁਰੂ ਗ੍ਰੰਥ ਸਾਹਿਬ) ਦੀ ਇਸ ਤੁਕ ਤੋਂ ਹੈ, “ਮਨ ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ”। ਇਸ ਵਿੱਚ ਦੱਸਿਆ ਗਿਆ ਹੈ ਕਿ ਹਰੇਕ ਵਿਅਕਤੀ ਨੂੰ ਆਪਣੇ ਆਪ ਨੂੰ ਜਾਣਨਾ ਅਤੇ ਵਿਸ਼ਵਾਸ ਕਰਨਾ ਚਾਹੀਦਾ ਹੈ; ਕਿ ਉਨ੍ਹਾਂ ਕੋਲ ਸਮਰੱਥਾ ਹੈ ਜੇਕਰ ਉਹ ਇਸ ਨੂੰ ਪਛਾਣਦੇ ਹਨ, ਅਤੇ ਇਸ ਨੂੰ ਆਪਣੇ ਆਪ ਸਾਬਤ ਕਰਦੇ ਹਨ।
ਉਹਨਾਂ ਨੂੰ ਨਰਸਿੰਗ ਦੀ ਪ੍ਰੇਰਨਾ ਭਾਈ ਘਨ੍ਹਈਆ ਤੋਂ ਮਿਲਦੀ ਹੈ, ਜੋ ਕਿ 10ਵੇਂ ਸਿੱਖ ਗੁਰੂ, ਗੁਰੂ ਗੋਬਿੰਦ ਸਿੰਘ ਸਾਹਿਬ, ਦੇ ਸ਼ਰਧਾਲੂ ਸਨ ਜਿੰਨ੍ਹਾ ਨੇ ਜਾਤ, ਰੰਗ ਜਾਂ ਨਸਲ ਦੇ ਭੇਦਭਾਵ ਤੋਂ ਬਿਨਾਂ ਜੰਗ ਦੇ ਮੈਦਾਨ ਵਿੱਚ ਜ਼ਖਮੀ ਸਿਪਾਹੀਆਂ ਨੂੰ ਮਲ੍ਹਮ ਪੱਟੀ ਅਤੇ ਪਾਣੀ ਮੁਹੱਈਆ ਕਰਵਾਇਆ ਸੀ।
ਰਮਨਦੀਪ ਕੌਰ ਨੇ 2008 ਵਿੱਚ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਤੋਂ ਨਰਸਿੰਗ ਵਿੱਚ ਬੈਚਲਰ ਆਫ਼ ਸਾਇੰਸ (BScN) ਦੀ ਡਿਗਰੀ ਹਾਸਲ ਕੀਤੀ। ਉਹਨਾਂ ਦੀ ਡਿਗਰੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫਰੀਦਕੋਟ, ਪੰਜਾਬ ਦੁਆਰਾ ਪ੍ਰਦਾਨ ਕੀਤੀ ਗਈ ਸੀ।
ਉਹਨਾਂ ਨੇ 2013 ਵਿੱਚ ਮੈਂਟਲ ਹੈਲਥ ਨਰਸਿੰਗ ਵਿੱਚ ਮੁਹਾਰਤ ਦੇ ਨਾਲ, ਨਰਸਿੰਗ ਵਿੱਚ ਮਾਸਟਰ ਆਫ਼ ਸਾਇੰਸ (MScN) ਪ੍ਰਾਪਤ ਕੀਤੀ। ਉਹਨਾਂ ਨੇ ਅੱਵਲ ਦਰਜੇ ਨਾਲ ਗ੍ਰੈਜੂਏਸ਼ਨ ਕੀਤੀ। ਉਹਨਾਂ ਨੇ ਮਾਸਟਰ ਡਿਗਰੀ ਵੀ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਤੋਂ ਹੀ ਪੂਰੀ ਕੀਤੀ ਸੀ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਦੁਆਰਾ ਪ੍ਰਦਾਨ ਕੀਤੀ ਗਈ ਸੀ।
ਆਪਣੇ ਪੇਸ਼ੇਵਰ ਵਿਕਾਸ ਨੂੰ ਅੱਗੇ ਵਧਾਉਣ ਲਈ, ਉਹ ਨਿਯਮਿਤ ਤੌਰ ‘ਤੇ ਕਾਨਫਰੰਸਾਂ ਵਿੱਚ ਸ਼ਾਮਲ ਹੁੰਦੇ ਹਨ ਅਤੇ ਨਰਸਿੰਗ ਦੇ ਵਿਸ਼ਿਆਂ ‘ਤੇ ਕੋਰਸ ਪੂਰੇ ਕਰਦੇ ਹਨ। ਉਹਨਾਂ ਨੇ ਸਿਹਤ ਜਾਗਰੂਕਤਾ ਅਤੇ ਸਿੱਖਿਆ ਨਾਲ ਸਬੰਧਤ ਵਿਸ਼ਿਆਂ ‘ਤੇ ਸੱਤ ਅੰਡਰਗਰੈਜੂਏਟ ਖੋਜ ਪ੍ਰੋਜੈਕਟਾਂ ਦੀ ਨਿਗਰਾਨੀ ਵੀ ਕੀਤੀ ਹੈ।
ਨਰਸਿੰਗ ਦੇ ਖੇਤਰ ਵਿੱਚ ਉਹਨਾਂ ਦੀਆਂ ਪ੍ਰਾਪਤੀਆਂ ਵਿੱਚ ਸ਼ਾਮਲ ਹਨ:
- 2021 ਵਿੱਚ ਨੈਸ਼ਨਲ ਹੈੱਲਥ ਸਰਵਿਸ (NHS) ਨਾਲ ਰਜਿਸਟਰਡ ਨਰਸ (RN) ਬਣਨ ਲਈ ਯੂਨਾਈਟਿਡ ਕਿੰਗਡਮ (ਯੂ.ਕੇ.) ਵਿੱਚ ਨਰਸਿੰਗ ਅਤੇ ਮਿੱਡਵਿਫਰੀ ਕੌਂਸਲ ਦੁਆਰਾ ਤਿਆਰ ਕੀਤੀ ਗਈ ਔਬਜੈੱਕਟਿਵ ਸਟ੍ਰਕਚਰਡ ਕਲੀਨਿਕਲ ਇਮਤਿਹਾਨ ਪਾਸ ਕਰਨਾ
- 2021 ਵਿੱਚ, ਕਾਰਲਟਨ ਯੂਨੀਵਰਸਿਟੀ, ਔਟਵਾ, ਕੈਨੇਡਾ ਦੁਆਰਾ ਆਯੋਜਿਤ ਇਕ ਚਾਰ-ਹਫ਼ਤੇ ਦੇ, ਔਨਲਾਈਨ, ਸਿਹਤ ਸੰਭਾਲ ਪੇਸ਼ਾਵਰ ਵਿਕਾਸ ਪ੍ਰੋਗਰਾਮ ਨੂੰ ਪੂਰਾ ਕਰਨਾ