• Skip to primary navigation
  • Skip to main content
  • Skip to footer

ਸਿੱਖੋ ਕਿ ਕਿਵੇਂ ਅਪਲਾਈ ਕਰਨਾ ਹੈ

  • English
  • ਪੰਜਾਬੀ

Search

Guru Nanak College of Nursing Dhahan-Kaleran, Punjab

Guru Nanak College of Nursing

  • ਹੋਮ
  • ਬਾਰੇ
    • ਸਾਡੀ ਕਹਾਣੀ
    • ਫੈਕਲਟੀ
  • ਪ੍ਰੋਗਰਾਮ
  • ਸਹੂਲਤਾਂ
    • ਸਿੱਖਿਆ ਦੀਆਂ ਸਹੂਲਤਾਂ
    • ਵਿਦਿਆਰਥੀਆਂ ਲਈ ਸਹੂਲਤਾਂ
    • ਹੋਸਟਲ ਦੀਆਂ ਸਹੂਲਤਾਂ
  • ਸੰਪਰਕ ਕਰੋ
ਤੁਸੀਂ ਇੱਥੇ ਹੋ: ਹੋਮ / ਫੈਕਲਟੀ ਮੈਂਬਰ / ਸ਼ਿਵਾਨੀ ਭਾਰਦਵਾਜ

ਸ਼ਿਵਾਨੀ ਭਾਰਦਵਾਜ

ਸ਼ਿਵਾਨੀ ਭਾਰਦਵਾਜ - ਸਹਾਇਕ ਪ੍ਰੋਫੈਸਰ ਆਫ਼ ਪੀਡੀਐਟ੍ਰਿਕ ਨਰਸਿੰਗ ਅਤੇ ਬਾਲ ਸਿਹਤ ਨਰਸਿੰਗ ਵਿਭਾਗ ਦੀ ਮੁਖੀ - ਗੁਰੂ ਨਾਨਕ ਕਾਲਜ ਆਫ ਨਰਸਿੰਗ, ਢਾਹਾਂ-ਕਲੇਰਾਂ

ਅਹੁਦਾ

ਪੀਡੀਐਟ੍ਰਿਕ ਨਰਸਿੰਗ ਦੀ ਸਹਾਇਕ ਪ੍ਰੋਫੈਸਰ, ਬਾਲ ਸਿਹਤ ਨਰਸਿੰਗ ਵਿਭਾਗ ਦੀ ਮੁਖੀ

ਕਲਾਸ ਦੇ ਵਿਸ਼ੇ

BScN: N-CHN(I) 301 ਬਾਲ ਸਿਹਤ ਨਰਸਿੰਗ I ਜਿਸ ਵਿੱਚ ਜ਼ਰੂਰੀ ਨਵਜਾਤ ਦੇਖਭਾਲ (ENBC), FBNC, IMNCI, ਅਤੇ PLS ਮਾਡਿਊਲ, N-CHN II ਬਾਲ ਸਿਹਤ ਨਰਸਿੰਗ II, NRST 405 ਨਰਸਿੰਗ ਰਿਸਰਚ ਐਂਡ ਸਟੈਟਿਸਟਿਕਸ, GNM: ਪੀਡੀਐਟ੍ਰਿਕ ਨਰਸਿੰਗ, ਖੋਜ ਨਾਲ ਜਾਣ-ਪਛਾਣ, PB BScN: ਬਾਲ ਸਿਹਤ ਨਰਸਿੰਗ

ਵਿੱਦਿਆ

ਜਨਰਲ ਨਰਸਿੰਗ ਅਤੇ ਮਿੱਡਵਿਫਰੀ (GNM), ਪੋਸਟ ਬੇਸਿਕ ਬੈਚਲਰ ਆਫ਼ ਸਾਇੰਸ ਇਨ ਨਰਸਿੰਗ (PB BScN), ਮਾਸਟਰ ਆਫ਼ ਸਾਇੰਸ ਇਨ ਨਰਸਿੰਗ (MScN)

Area(s) of focus

ਬਾਲ ਸਿਹਤ ਨਰਸਿੰਗ

ਮੈਂਬਰਸ਼ਿਪਾਂ

ਟਰੇਂਡ ਨਰਸਿਜ਼ ਐਸੋਸੀਏਸ਼ਨ ਆਫ਼ ਇੰਡੀਆ (TNAI), ਨਰਸਿੰਗ ਟੀਚਰਜ਼ ਐਸੋਸੀਏਸ਼ਨ ਇੰਡੀਆ

ਘੰਟੇ

ਸੋਮਵਾਰ ਤੋਂ ਸਨਿੱਚਰਵਾਰ: ਸਵੇਰੇ 8:30 ਵਜੇ ਤੋਂ ਦੁਪਹਿਰੋਂ ਬਾਅਦ 3:30 ਵਜੇ ਤੱਕ


ਬਾਇਓ

ਸ਼ਿਵਾਨੀ ਭਾਰਦਵਾਜ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਢਾਹਾਂ-ਕਲੇਰਾਂ, ਪੰਜਾਬ ਵਿੱਚ ਪੀਡੀਐਟ੍ਰਿਕ ਨਰਸਿੰਗ ਦੀ ਸਹਾਇਕ ਪ੍ਰੋਫੈਸਰ ਅਤੇ ਬਾਲ ਸਿਹਤ ਨਰਸਿੰਗ ਵਿਭਾਗ ਦੀ ਮੁਖੀ ਹੈ। ਉਹ ਨਵਜੰਮੇ ਬੱਚਿਆਂ ਦੇ ਪੁਨਰ ਸੁਰਜੀਤੀ, ਇੰਟੈੱਗਰੇਟਡ ਬਾਲ ਵਿਕਾਸ, ਬਾਲ ਵਿਵਹਾਰ ਸਬੰਧੀਰੋਗਾਂ ਦੇ ਪ੍ਰਬੰਧਨ ਅਤੇ ਹੋਰ ਕਈ ਵਿਸ਼ਿਆਂ ਦੀ ਪੜ੍ਹਾਈ ਕਰਵਾਉਂਦੀ ਹੈ।

ਸ਼ਿਵਾਨੀ ਭਾਰਦਵਾਜ਼ ਆਪਣੇ ਸਾਰੇ ਵਿਦਿਆਰਥੀਆਂ ਵਿੱਚ ਨਰਸਿੰਗ ਪੇਸ਼ੇ ਦੀ ਸੰਪੂਰਨ ਸਮਝ ਵਿਕਸਤ ਕਰਨ ਵਿੱਚ ਵਿਸ਼ਵਾਸ ਰੱਖਦੀ ਹੈ, ਜੋ ਕਿ ਮਰੀਜ਼ਾਂ ਲਈ ਇਲਾਜ ਸਬੰਧੀ ਦੇਖਭਾਲ ਦੀ ਨੀਂਹ ਵਜੋਂ ਕੰਮ ਕਰ ਸਕਦੀ ਹੈ।

ਆਪਣੇ ਮੌਜੂਦਾ ਅਹੁਦੇ ਤੋਂ ਪਹਿਲਾਂ, ਉਹ ਫ਼ਗਵਾੜਾ ਵਿੱਚ ਜੀ ਬੀ ਇੰਸਟੀਚਿਊਟ ਆਫ਼ ਨਰਸਿੰਗ ਐਂਡ ਹੈੱਲਥ ਸਾਇੰਸਿਜ਼ ਵਿੱਚ ਨਰਸਿੰਗ ਟਿਊਟਰ ਵਜੋਂ ਕੰਮ ਕਰ ਚੁੱਕੀ ਹੈ।

ਉਸ ਨੇ 2016 ਵਿੱਚ ਫ਼ਗਵਾੜਾ ਦੇ ਰਾਮਗੜ੍ਹੀਆ ਇੰਸਟੀਟਿਊਟ ਆਫ਼ ਹੈੱਲਥ ਐਂਡ ਸਾਇੰਸ ਰਿਸਰਚ (RIHSR) ਤੋਂ ਜਨਰਲ ਨਰਸਿੰਗ ਅਤੇ ਮਿੱਡਵਿਫਰੀ (GNM) ਵਿੱਚ ਡਿਪਲੋਮਾ ਪ੍ਰਾਪਤ ਕੀਤਾ। ਫ਼ਗਵਾੜਾ ਦੇ ਨਰੂਲਾ ਹਸਪਤਾਲ ਵਿੱਚ ਇਕ ਸਾਲ ਕੰਮ ਕਰਨ ਤੋਂ ਬਾਅਦ, ਉਸ ਨੇ 2020 ਵਿੱਚ ਜਲੰਧਰ ਦੇ ਸੇਮੀ ਸਥਿਤ SGL ਨਰਸਿੰਗ ਕਾਲਜ ਤੋਂ ਪੋਸਟ ਬੇਸਿਕ ਬੈਚਲਰ ਆਫ ਸਾਇੰਸ ਇਨ ਨਰਸਿੰਗ (PB BScN) ਪੂਰੀ ਕੀਤੀ। 2022 ਵਿੱਚ, ਉਸ ਨੇ SGL ਕਾਲਜ ਆਫ਼ ਨਰਸਿੰਗ ਤੋਂ ਬਾਲ ਸਿਹਤ ਨਰਸਿੰਗ ‘ਤੇ ਕੇਂਦਰਤ ਮਾਸਟਰ ਆਫ਼ ਸਾਇੰਸ ਇਨ ਨਰਸਿੰਗ (MScN) ਵਿੱਚ ਗ੍ਰੈਜੂਏਸ਼ਨ ਕੀਤੀ, ਇਹ ਵੀ SGL ਕਾਲਜ ਆਫ਼ ਨਰਸਿੰਗ ਤੋਂ।

SGL ਕਾਲਜ ਆਫ਼ ਨਰਸਿੰਗ ਵਿੱਚ ਉਸ ਦੀਆਂ ਡਿਗਰੀਆਂ ਬਾਬਾ ਫਰੀਦ ਯੂਨੀਵਰਸਿਟੀ ਆਫ਼ ਹੈੱਲਥ ਸਾਇੰਸਜ਼, ਫਰੀਦਕੋਟ ਦੁਆਰਾ ਪ੍ਰਦਾਨ ਕੀਤੀਆਂ ਗਈਆਂ ਸਨ।

ਆਪਣੇ ਪੇਸ਼ਾਵਰ ਵਿਕਾਸ ਨੂੰ ਅੱਗੇ ਵਧਾਉਣ ਲਈ, ਸ਼ਿਵਾਨੀ ਭਾਰਦਵਾਜ ਨੇ ਕਈ ਹੋਰ ਵਰਕਸ਼ਾਪਾਂ ਅਤੇ ਸਿਖਲਾਈ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਹੈ, ਜਿਨ੍ਹਾਂ ਵਿੱਚ ਪੀਡੀਐਟ੍ਰਿਕ ਬੇਸਿਕ ਲਾਈਫ ਸਪੋਰਟ (BLS) ਅਤੇ ਐਡਵਾਂਸਡ ਕਾਰਡੀਐਕ ਲਾਈਫ ਸਪੋਰਟ (ACLS) ‘ਤੇ 2 ਮਹੀਨਿਆਂ ਦਾ ਕੋਰਸ, ਨੀਓਨੇਟਲ ਹੈੱਲਥ ‘ਤੇ ਵਰਕਸ਼ਾਪ, ਫੋਰੈਂਜ਼ਿਕ ਨਰਸਿੰਗ ‘ਤੇ ਇਕ ਕਾਨਫਰੰਸ ਅਤੇ ਹੋਰ ਬਹੁਤ ਕੁੱਝ ਸ਼ਾਮਲ ਹੈ।


Footer

ਢਾਹਾਂ-ਕਲੇਰਾਂ ਵਿੱਚ ਗੁਰੂ ਨਾਨਕ ਕਾਲਜ ਆਫ਼ ਨਰਸਿੰਗ, ਪੰਜਾਬ ਸਰਕਾਰ, ਮੋਹਾਲੀ ਵਿੱਚ ਪੰਜਾਬ ਨਰਸਿਜ਼ ਰਜਿਸਟ੍ਰੇਸ਼ਨ ਕੌਂਸਲ ਅਤੇ ਨਵੀਂ ਦਿੱਲੀ ਵਿੱਚ ਇੰਡੀਅਨ ਨਰਸਿੰਗ ਕੌਂਸਲ ਨਾਲ ਸਬੰਧਿਤ ਅਤੇ ਮਾਨਤਾ ਪ੍ਰਾਪਤ ਹੈ। BScN, ਪੋਸਟ ਬੇਸਿਕ BScN ਅਤੇ MScN ਡਿਗਰੀਆਂ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼, ਫਰੀਦਕੋਟ, ਪੰਜਾਬ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਕੁੱਝ ਲੱਭ ਰਹੇ ਹੋ?

  • ਬਾਰੇ
  • ਪ੍ਰੋਗਰਾਮ
  • ਫੈਕਲਟੀ
  • ਨਰਸਿੰਗ ਸਕੂਲ ਬਰਸਰੀਆਂ ਅਤੇ ਸਕਾਲਰਸ਼ਿਪਾਂ
  • ਸਾਡੇ ਨਾਲ ਸੰਪਰਕ ਕਰੋ

ਸਾਡੀਆਂ ਭੈਣ ਸੰਸਥਾਵਾਂ

  • ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ
  • ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ-ਕਲੇਰਾਂ
  • ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ
  • ਗੁਰੂ ਨਾਨਕ ਪੈਰਾਮੈਡੀਕਲ ਕਾਲਜ

ਖੁੱਲ੍ਹੇ ਰਹਿਣ ਦਾ ਸਮਾਂ (ਘੰਟੇ)

ਸਾਡਾ ਸੁਰੱਖਿਅਤ ਕੈਂਪਸ ਰੋਜ਼ਾਨਾ ਸਵੇਰੇ 9:00 ਵਜੇ ਤੋਂ ਦੁਪਹਿਰੋਂ ਬਾਅਦ 3:30 ਵਜੇ ਤੱਕ ਰਜਿਸਟਰਡ ਸਟਾਫ਼ ਅਤੇ ਵਿਦਿਆਰਥੀਆਂ ਲਈ ਖੁੱਲ੍ਹਾ ਰਹਿੰਦਾ ਹੈ।

ਮਹਿਮਾਨ ਸਵੇਰੇ 9:00 ਵਜੇ ਤੋਂ ਦੁਪਹਿਰੋਂ ਬਾਅਦ 3:30 ਵਜੇ ਦੇ ਵਿਚਕਾਰ ਮੀਟਿੰਗ ਲਈ ਮੁਲਾਕਾਤ ਬੁੱਕ ਕਰ ਸਕਦੇ ਹਨ।

ਸਾਨੂੰ ਫੇਸਬੁੱਕ (Facebook) 'ਤੇ ਲੱਭੋ

Guru Nanak College of Nursing Dhahan-Kaleran, Punjab

ਕਾਪੀਰਾਈਟ© 2026 · ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ-ਕਲੇਰਾਂ, ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ, +91 76960-80260

  • English
  • ਪੰਜਾਬੀ